Song 85
ਮੈਂ ਐਸੀ ਸੰਗਤ ਨਹੀਂ ਛੱਡਣੀ
ਮੈਂ ਐਸੀ ਸੰਗਤ ਨਹੀਂ ਛੱਡਣੀ,
ਜਿਹੜੀ ਇਬਨੇ ਖ਼ੁਦਾ ਨਾਲ ਪਿਆਰ ਕਰੇ,
ਸੁਭਾ ਸ਼ਾਮ ਦੁਪਹਿਰਾਂ ਹਰ ਵੇਲੇ,
ਅੰਜੀਲ ਦਾ ਹੀ ਪ੍ਰਚਾਰ ਕਰੇ।
ਜਿੰਨੇ ਮਿਲਣ ਦੁਖਾਂ ਦੇ ਮਾਰੇ,
ਸਭ ਦਾ ਦਰਦ ਵੰਡਾਈਏ,
ਵਾਂਗ ਯੂਹੰਨਾ ਜੰਗਲਾਂ ਦੇ ਵਿੱਚ
ਉਹਦੀ ਹਮਦ ਸੁਣਾਈਏ,
ਜਿਹੜਾ ਇਕਲੌਤਾ ਹੈ ਖ਼ਾਲਕ ਦਾ
ਉਹਦੇ ਆਉਣ ਦਾ ਰਾਹ ਤਿਆਰ ਕਰੋ।
ਜਿਹਨੂੰ ਯਿਸ਼ੂ ਹੁਕਮ ਨਹੀਂ ਦਿੰਦਾ,
ਉਹ ਨਾ ਕਰੇ ਮੁਨਾਦੀ,
ਚੰਗਾ ਨਹੀਂ ਜੋ ਥਾਂ-ਥਾਂ ਕਰਨਾ,
ਰੂਹਾਂ ਦੀ ਬਰਬਾਦੀ,
ਅੰਜੀਲ ਨੂੰ ਪਾਸੇ ਰੱਖ ਦੇਵੇ
ਕੋਈ ਹੋਰ ਨਵਾਂ ਕੰਮ-ਕਾਰ ਕਰੇ।
ਬੜੇ ਰੂਹਾਨੀ ਬੰਦੇ ਦੇਖੇ
ਗਲੀਂ ਸਲੀਬਾਂ ਪਾਈਆਂ,
ਹੱਥ ਵਿੱਚ ਬਾਈਬਲ ਚੋਗਾ ਪਾ ਕੇ,
ਜ਼ਾਹਿਰ ਕਰਨ ਭਲਿਆਈਆਂ,
ਮੈਂ ਉਸ ਬੰਦੇ ਦਾ ਕਾਇਲ ਹਾਂ,
ਜਿਹਦਾ ਆਪ ਯਿਸ਼ੂ ਇਕਰਾਰ ਕਰੇ।
ਮੈਂ ਤਾਂ ਨ.ਗਮੇ ਲਿਖਾਂਗਾ,
ਯਿਸ਼ੂ ਜਦ ਤੱਕ ਫਜ਼ਲ ਕਰੇਗਾ,
ਇਹ ਨੂੰ ਠੁਕਰਾਨੇ ਵਾਲਾ,
ਗ਼ਮ ਕੀ ਮੌਤ ਮਰੇਗਾ,
ਜਾਂ ਮੰਨ ਲੈ ਇਸ ਸਚਿਆਈ ਨੂੰ,
ਜਾਂ ਖੁੱਲ੍ਹ ਕੇ ਉਹਦਾ ਇਨਕਾਰ ਕਰੇ
ਤੇਰੇ ਨਾਲ ਮਸੀਹ ਹੈ ਬੰਦਾ
ਤੂੰ ਖਾਦਮ ਨਹੀਂ ਡਰਨਾ
ਜਿੱਥੇ ਵੀ ਇਬਲੀਸ ਮਿਲੇ
ਤੂੰ ਸ਼ੇਰਾਂ ਵਾਂਗਰ ਲੜਨਾ
ਉਹ ਆਪੇ ਕੱਟਿਆ ਜਾਵੇਗਾ,
ਜਿਹੜਾ ਹੱਥ ਤੇਰੇ ਤੇ ਵਾਰ ਕਰੇ।
ਮੈਂ ਐਸੀ ਸੰਗਤ ਨਹੀਂ ਛੱਡਣੀ.....