Song 358
ਇੱਕ ਦੇਹ ਵਿਚ ਰਹਿਕੇ ਪੁਲਪਿਟ ਤੋਂ ਜੋ ਬੋਲਦਾ ਹੈ
Chorus
ਇੱਕ ਦੇਹ ਵਿਚ ਰਹਿਕੇ ਪੁਲਪਿਟ ਤੋਂ ਜੋ ਬੋਲਦਾ ਹੈ
ਕੋਈ ਹੋਰ ਨਹੀਂ ਹੈ ਮੇਰਾ ਯਿਸ਼ੂ ਹੈ
ਉਹ ਵਚਨ ਦੇ ਹਰ ਇੱਕ ਹਿੱਸੇ ਨੂੰ ਜੋ ਖੋਲ੍ਹਦਾ ਹੈ
ਕੋਈ ਹੋਰ ਨਹੀਂ ਹੈ ਮੇਰਾ ਯਿਸ਼ੂ ਹੈ
Verse
ਹੋਰੇਬ ਪਹਾੜ ਤੇ ਯਿਸ਼ੂ ਨੇ
ਜਦ ਮੂਸਾ ਨੂੰ ਸੀ ਬੁਲਾਇਆ
ਓਹਦੀ ਦੇਹ ਵਿਚ ਰਹਿਕੇ
ਆਪਣੀਆਂ ਨੂੰ ਮਿਸਰ ਤੋਂ ਬਾਹਰ ਬੁਲਾਇਆ
ਇਕ ਲਾਠੀ ਨਾਲ ਸਮੁੰਦਰ ਨੂੰ ਜੋ ਖੋਲ੍ਹਦਾ ਹੈ
ਕੋਈ ਹੋਰ ਨਹੀਂ ਹੈ ਮੇਰਾ ਯਿਸ਼ੂ ਹੈ
Verse
ਉਹ ਏਲੀਯਾਹ ਦੇ ਵਿਚ ਆਕੇ
ਆਕਾਸ਼ ਨੂੰ ਬੰਦ ਕਰ ਦਿੰਦਾ
ਪਹਾੜ ਤੇ ਝੂਠੇ ਨਬੀਆਂ ਦੇ
ਸਿਰਾਂ ਨੂੰ ਝੁਕਾ ਦਿੰਦਾ
ਜਦ ਵਿਧਵਾ ਦੇ ਲਈ ਬਰਕਤ ਨੂੰ ਉਹ ਬੋਲਦਾ ਹੈ
ਕੋਈ ਹੋਰ ਨਹੀਂ ਹੈ ਮੇਰਾ ਯਿਸ਼ੂ ਹੈ
Verse
ਫਲੋਰੀਡਾ ਦਿਆਂ ਪਹਾੜਾਂ ਤੇ
ਉਹ ਨਬੀ ਕੋਲ ਜਾਂਦਾ
ਕਿਓਂ ਚਲਦਾ ਨੀ ਤੂੰ ਨਾਲ ਮੇਰੇ
ਉਹ ਨਬੀ ਨੂੰ ਆ ਕਹਿੰਦਾ
ਏ ਥਮ ਜਾ ਤੂੰ ਤੂਫ਼ਾਨ ਨੂੰ ਜੋ ਬੋਲਦਾ ਹੈ
ਕੋਈ ਹੋਰ ਨਹੀਂ ਹੈ ਮੇਰਾ ਯਿਸ਼ੂ ਹੈ
Verse
ਅੱਜ ਓਹੀ ਯਿਸ਼ੂ ਫੇਰ ਤੋਂ
ਏਸ ਸਮੇਂ ਵਿਚ ਆਇਆ ਹੈ,
ਭਾਈ ਬ੍ਰਾਨਹਾਮ ਦੁਆਰਾ ਕੰਮਾਂ ਨੂੰ
ਓਹਨੇ ਕਰਕੇ ਵਿਖਾਇਆ ਹੈ
ਬਣ ਜਾਣ ਗਿਲੇਹਰਿਆਂ ਬੋਲਣ ਤੇ ਜਦ ਬੋਲਦਾ ਹੈ
ਕੋਈ ਹੋਰ ਨਹੀਂ ਹੈ ਮੇਰਾ ਯਿਸ਼ੂ ਹੈ
Verse
ਜੋ ਪੁਲਪਿਟ ਉੱਤੇ ਗੱਲ ਕਰਦਾ
ਤੁਸੀਂ ਉਸਨੂੰ ਪਛਾਣ ਲਵੋ
ਇਹ ਓਹੀ ਯਿਸ਼ੂ ਇਥੇ ਹੈ
ਤੁਸੀ ਇਸਨੂੰ ਵੀ ਜਾਣ ਲਵੋ
ਇਹ ਬੰਦ ਕੀਤੀਆਂ ਅੱਖੀਆਂ ਨੂੰ ਜੋ ਖੋਲ੍ਹਦਾ ਹੈ
ਕੋਈ ਹੋਰ ਨਹੀਂ ਹੈ ਮੇਰਾ ਯਿਸ਼ੂ ਹੈ
Verse
ਭਾਈ ਰੋਬਿਨ ਦੁਆਰਾ ਟੇਪਾਂ ਨੂੰ
ਓਹਨੇ ਫੇਰ ਚਲਾਇਆ ਹੈ
ਓਹਨਾ ਵਚਨਾਂ ਦੇ ਹਰ ਭੇਤਾਂ ਨੂੰ
ਓਹਨੇ ਆਣ ਸੁਣਾਇਆ ਹੈ
ਉਸ ਬੱਦਲ ਦੇ ਰਾਹੀਂ ਮੋਹਰਾਂ ਨੂੰ ਜੋ ਖੋਲ੍ਹਦਾ ਹੈ
ਕੋਈ ਹੋਰ ਨਹੀਂ ਹੈ ਮੇਰਾ ਯਿਸ਼ੂ ਹੈ