Song 402
ਤੂੰ ਯਹੋਵਾਹ ਰੱਖ ਲੈ ਭਰੋਸਾ
Chorus
ਤੂੰ ਯਹੋਵਾਹ ਰੱਖ ਲੈ ਭਰੋਸਾ
ਤੇਰੇ ਸਾਰੇ ਮਨੋਰਥ ਪੂਰੇ ਹੋਣਗੇ
Bridge
ਜਦੋਂ ਵੱਲ ਹੈ ਤੇਰੇ ਯਹੋਵਾਹ
ਫੇਰ ਕੌਣ ਵਿਰੋਧੀ ਖੜੇ ਹੋਣਗੇ
Verse
ਜਦੋਂ ਜੀਵਨ ਚ ਆਵੇਗੀ ਬੇਦਾਰੀ
ਦੂਰ ਹੋਵੇਗੀ ਸਾਰੀ ਬਿਮਾਰੀ
ਜਿਹੜੇ ਪਾਪਾਂ ਦੇ ਲੱਗੇ ਦਾਗ ਸਾਰੇ
ਯਿਸੂ ਆਪਣੇ ਲਹੂ ਦੇ ਨਾਲ ਧੋਣਗੇ
Verse
ਬੇੜੀ ਡੁੱਬਦੀ ਵੀ ਤਰ ਜਾਵੇਗੀ
ਸਾਹ ਟੁੱਟਦੀ ਵੀ ਜੁੜ ਜਾਵੇਗੀ
ਜਿਹੜੇ ਕਰਦੇ ਨੇ ਤੈਨੂੰ ਸ਼ਰਮਿੰਦਾ
ਵੇਖੀ ਆਪੇ ਓਹ ਸ਼ਰਮਿੰਦਾ ਹੋਣਗੇ
Verse
ਪਾਪਾਂ ਵਿੱਚ ਸੀ ਗੁਜਾਰੀ ਉਮਰ ਸਾਰੀ
ਆਜਾ ਰੈਪਚਰ ਦੀ ਕਰੀਏ ਤਿਆਰੀ
ਇੱਕ ਦਿਨ ਸੱਭੇ ਨਰਕਾਂ ਨੂੰ ਜਾਣੇ
ਨਾਮ ਜਿਹਨਾਂ ਦੇ ਨਾ ਪੋਥੀ ਵਿੱਚ ਹੋਣਗੇ
Verse
ਲਾੜੀ ਲਾੜੇ ਦੇ ਨਾਲ ਰਹੇਗੀ
ਮਹਿਮਾ ਗਾਓ ਸਾਰੇ ਉਸਦੀ ਕਹੇਗੀ
ਉਥੇ ਕੈਂਸਰ ਨਾ ਬੀ:ਪੀ ਸੂਗਰ ਹੋਣੇ
ਯਿਸੂ ਨਾਸਰੀ ਹੀ ਸਭ ਕੁਝ ਹੋਣਗੇ