All songs

Song 216

ਚੇਲਿਆਂ ਦੇ ਨਾਲ ਯਿਸ਼ੂ

ਚੇਲਿਆਂ ਦੇ ਨਾਲ ਯਿਸ਼ੂ ਇੰਜ ਗੱਲਾਂ ਕਰਦਾ ਏ, ਭੇਤ ਰਿਹਾ ਸਵਰਗ ਦੇ ਸਿਖਾ, ਰਹਿਣਾ ਨਿੱਤ ਕਰਦੇ ਦੁਆ- ਇੱਕ ਦਿਨ ਚੇਲਿਆਂ ਨੂੰ ਲੈ ਗਿਆ ਪਹਾੜ ਤੇ, ਲੱਗਾ ਸਮਝਾਉਣ ਕੰਮ ਹੋਣੇ ਜਿਹੜੇ ਜਾਹਰ ਨੇ, ਪੱਥਰ ਉੱਤੇ ਪੱਥਰ ਇੱਥੋਂ ਛੱਡਿਆ ਨਾ ਜਾਵੇਗਾ, ਜਾਣਗੀਆਂ ਇਮਾਰਤਾਂ ਗਿਰਾ, ਰਹਿਣਾ ਨਿੱਤ... ਕਹਿਣ ਲੱਗੇ ਚੇਲੇ ਸਾਨੂੰ ਦੱਸਿਓ ਗੁਰੂ ਜੀ ਜੱਗ ਦਾ ਅਖੀਰ ਕਿਵੇਂ ਹੋਣਾ ਹੈ ਸ਼ੁਰੂ ਜੀ, ਆਉਣ ਦਾ ਨਿਸ਼ਾਨ ਤੇਰਾ ਜੱਗ ਤੇ ਕੀ ਹੋਵੇਗਾ, ਚੰਗੀ ਤਰ੍ਹਾਂ ਦਿਓ ਸਮਝਾ, ਰਹਿਣਾ ਨਿੱਤ.... ਕੌਮਾਂ ਉੱਤੇ ਕੌਮਾਂ ਇੱਥੇ ਕਰਨੀਆਂ ਚੜਾਈਆਂ ਨੇ, ਜਗ੍ਹਾ ਜਗ੍ਹਾ ਕਾਲ ਪੈਂਦੇ ਹੋਣੀਆਂ ਲੜਾਈਆਂ ਨੇ, ਮਾਂ ਦੀ ਨਾ ਧੀ ਮੰਨੇ, ਬਾਪ ਦੀ ਨਾ ਬੇਟਾ ਮੰਨੇ, ਭਾਈ ਦੇਊ ਭਾਈ ਮਰਵਾ, ਰਹਿਣਾ ਨਿੱਤ.... ਹੋਏ ਨਾ ਕਸ਼ਟ ਕਦੀ ਨਾ ਵੱਧ ਹੋਣਗੇ, ਪਾਪੀ ਲੋਕ ਖੁੰਦਰਾ ਦੇ ਵਿੱਚ ਲੁਕ ਰੋਣਗੇ ਕਹਿਣਗੇ ਪਹਾੜਾਂ ਤਾਈ ਸਾਡੇ ਉੱਤੇ ਡਿੱਗ ਪਉ ਲਉ ਸਾਨੂੰ ਅੱਗ ਤੋਂ ਬਚਾ, ਰਹਿਣਾ ਨਿੱਤ.... ਜੱਗ ਉੱਤੇ ਪੀੜਾਂ ਦਾ ਅਰੰਭ ਜਦੋਂ ਹੋਵੇਗਾ, ਪਾਪ ਵਧ ਜਾਣਾ ਏ ਤੇ ਪਿਆਰ ਘੱਟ ਜਾਵੇਗਾ ਆਉਣਗੇ ਤੂਫ਼ਾਨ ਇੱਥੇ ਜਲਜਲੇ ਵੀ ਆਉਣਗੇ ਜਾਣਗੇ ਲੋਕੀ ਘਬਰਾ, ਰਹਿਣਾ ਨਿੱਤ.... ਸੂਰਜ ਹਨੇਰਾ ਚੰਨ ਲਹੂ ਬਣ ਜਾਵੇਗਾ, ਪੁੱਤਰ ਖੁਦਾ ਦਾ ਜਦੋਂ ਅਰਸ਼ਾਂ ਤੋਂ ਆਵੇਗਾ, ਕਰ ਲਏਗਾ ਇਕੱਠਿਆਂ ਉਹ ਆਪਣੇ ਬਚਾਇਆਂ ਨੂੰ, ਸੱਚਿਆਂ ਨੂੰ ਲਵੇਗਾ ਉਠਾ, ਰਹਿਣਾ ਨਿੱਤ....