Song 414
ਨਜ਼ੀਰ ਸਮਸੂਨ ਕਰ ਯਾਦ ਓ ਕਰਾਰ ਨੂੰ
ਨਜ਼ੀਰ ਸਮਸੂਨ ਕਰ ਯਾਦ ਓ ਕਰਾਰ ਨੂੰ
ਯਹੋਵਾਹ ਵੱਲੋਂ ਕੀਤਾ ਤੈਨੂੰ ਮੁੱਢਲੇ ਪਿਆਰ ਨੂੰ
ਦਲੀਲਾ ਦੇ ਪਿਆਰ ਦੀਆਂ ਰੱਸੀਆਂ ਨੂੰ ਤੋੜ ਦੇ
ਆਖ ਤੂੰ ਯਹੋਵਾਹ, ਬਲ ਇੱਕ ਵਾਰੀ ਹੋਰ ਦੇ
Verse
ਲੂੰਬੜੀਆਂ ਨਾਲ ਕਿਵੇਂ ਫਸਲਾਂ ਨੂਂ ਸਾੜਿਆ
ਗਧੇ ਦੇ ਜਬਾੜੇ ਨਾਲ ਹਜ਼ਾਰ ਬੰਦਾ ਮਾਰਿਆ
ਸੋਚ ਏਨਾ ਗੱਲਾਂ ਨੂੰ ਦੁਆਵਾਂ ਉੱਤੇ ਜ਼ੋਰ ਦੇ
ਆਖ ਤੂੰ ਯਹੋਵਾਹ ਬਲ ਇੱਕ ਵਾਰੀ ਹੋਰ ਦੇ
Verse
ਅੱਜ ਤੂੰ ਦਲੀਲਾ ਦਿਆਂ ਹੱਥਾਂ ਵਿਚ ਆ ਗਿਆ
ਗੱਲਾਂ ਵਿਚ ਆ ਕੇ ਉਸ ਵਾਈਦੇ ਨੂੰ ਗਵਾ ਲਿਆ
ਪਰ ਯਾਦ ਰੱਖ ਤੂੰ ਹੇਠਾਂ ਹੈ ਕਰਾਰ ਦੇ
ਆਖ ਤੂੰ ਯਹੋਵਾਹ ਬਲ ਇੱਕ ਵਾਰੀ ਹੋਰ ਦੇ
Verse
ਖੁੱਦਾ ਦਾ ਬਲ ਬੱਸ ਓਹ ਕਰਾਰ ਉੱਤੇ ਆਵੇਗਾ
ਜਿਹੜਾ ਇਸ ਜਗਾ ਤੋਂ ਉੜਾਕੇ ਲੈ ਜਾਵੇਗਾ
ਸੋਚ ਇਹਨਾਂ ਕੰਮਾਂ ਨੂੰ ਦੁਆਵਾਂ ਉੱਤੇ ਜ਼ੋਰ ਦੇ
ਆਖ ਤੂੰ ਯਹੋਵਾਹ ਬਲ ਇੱਕ ਵਾਰੀ ਹੋਰ ਦੇ