Song 54
ਤੁਸੀਂ ਗਾਓ ਸਨਾ ਰੱਬ ਦੀ, ਤੁਸੀਂ ਗਾਓ ਸਨਾ ਰੱਬ ਦੀ
ਤੁਸੀਂ ਗਾਓ ਸਨਾ ਰੱਬ ਦੀ, ਤੁਸੀਂ ਗਾਓ ਸਨਾ ਰੱਬ ਦੀ
ਸੱਚਿਆਰਾਂ ਦੀ ਟੋਲੀ ਵਿੱਚ ਦਿਲ ਨਾਲ ਗਾਵਾਂ,
ਸਨਾ ਸੁਣਾਵਾਂ ਮੈਂ ਰੱਬ ਦੀ।
ਕੰਮ ਖੁਦਾ ਦੇ ਅੱਤ ਹਨ ਵਡੇਰੇ,
ਕੁਦਰਤ ਉਹਦੀ ਸਾਫ਼ ਲਭਦੀ।
ਕੰਮ ਉਹਦਿਆਂ ਹੱਥਾਂ ਦੇ ਸੱਭੇ ਜਲਾਲੀ
ਉਹਦੀ ਸਚਿਆਈ ਹੈ ਅਬਦੀ
ਰੱਬ ਨੇ ਅਜਾਇਬ ਕੰਮ ਜੋ ਕੀਤੇ,
ਯਾਦਗਾਰੀ ਰੱਖੀ ਸਭ ਦੀ।
ਪਾਕ ਯਹੋਵਾਹ ਅੱਤ ਮਿਹਰਬਾਨ ਹੈ
ਰਹਿਮਤ ਬੇਹੱਦ ਰੱਬ ਦੀ।
ਰੋਜ਼ੀ ਪਾਂਦੇ ਭੁੱਖੇ ਨਾ ਰਹਿੰਦੇ,
ਆਸ ਜਿਨ੍ਹਾਂ ਨੂੰ ਹੈ ਰੱਬ ਦੀ।
ਜੋ ਕੁਛ ਰੱਬ ਨੇ ਅਹਿਦ ਹੈ ਕੀਤਾ,
ਯਾਦ ਉਹ ਰਖਦਾ ਹੈ ਅਬਦੀ।