All songs

Song 66

ਰੱਬ ਦਾ ਕਲਾਮ ਲੈ ਕੇ ਆਏ ਹਾਂ

ਰੱਬ ਦਾ ਕਲਾਮ ਲੈ ਕੇ ਆਏ ਹਾਂ ਯਿਸ਼ੂ ਦਾ ਸਲਾਮ ਲੈ ਕੇ ਆਏ ਹਾਂ ਉਹਦੇ ਬਿਨਾਂ ਅਸੀਂ ਕਿਸ ਕੰਮ ਦੇ, ਦੁਨੀਆ 'ਚ ਹਾਂ ਘੜੀ ਦਮ ਦੇ। ਸੱਚ ਦਾ ਪੈਗਾਮ ਲੈ ਕੇ ਆਏ ਹਾਂ, ਯਿਸ਼ੂ ਦਾ.... ਆਪਣੇ ਗੁਨਾਹਾਂ ਨਾਲ ਲੱਦੇ ਸਾਂ, ਫ਼ਿਕਰਾਂ ਦੇ ਭਾਰ ਥੱਲੇ ਦੱਬੇ ਸਾਂ। ਉਸ ਤੋਂ ਅਰਾਮ ਲੈ ਕੇ ਆਏ ਹਾਂ, ਯਿਸ਼ੂ ਦਾ.... ਯਿਸ਼ੂ ਤੇ ਈਮਾਨ ਦਾ ਨਤੀਜਾ ਏ, ਉਹਦੇ ਫ਼ਰਮਾਨ ਦਾ ਨਤੀਜਾ ਏ, ਰੂਹ ਦਾ ਈਨਾਮ ਲੈ ਕੇ ਆਏ ਹਾਂ, ਯਿਸ਼ੂ ਦਾ....