Song 409
ਕਰ ਯਾਦ ਬੀਤੇ ਉਸ ਪਲ ਨੂੰ
Verse
ਕਰ ਯਾਦ ਬੀਤੇ ਉਸ ਪਲ ਨੂੰ
ਜਦ ਹੁਕਮ ਤੇ ਮੇਰੇ ਚਲਦਾ ਸੀ
ਦਿਨ ਰਾਤ ਸੁਬਹ ਤੂੰ ਹਰ ਵੇਲੇ
ਇਸ ਵਚਨ ਦੀ ਅੱਗ ਨਾਲ ਜਲਦਾ ਸੀ
ਐਸਾ ਕੀ ਹੋਇਆ, ਤੂੰ ਏਸ ਵਚਨ ਦੀ
ਅੱਗ ਨੂੰ ਦਿਲ ਚੋ ਕੱਢ ਬੈਠਾ
Chorus
ਇੱਕ ਗੱਲ ਦਾ ਗਿਲਾ ਮੈਨੂੰ ਤੇਰੇ ਤੇ
ਤੂੰ ਪਹਿਲੇ ਪਿਆਰ ਨੂੰ ਛੱਡ ਬੈਠਾ
Verse
ਕਿੱਦਾਂ ਵਚਨ ਫੈਲਾਉਣ ਦੀ ਖਾਤਿਰ
ਕਿੰਨੇ ਯਤਨ ਤੂੰ ਕਰਦਾ ਸੀ
ਵਾਂਗ ਅਯੂਬ ਦੇ ਦੁਖਾਂ ਵਿੱਚ ਵੀ
ਵਚਨ ਦੇ ਨਾਲ ਤੂੰ ਖੜਦਾ ਸੀ
ਖੁਦਾ ਦੀ ਸੇਵਾ ਕਰਨ ਇੱਛਾ
ਕਿਸ ਦੇ ਲਈ ਤੂੰ ਛੱਡ ਬੈਠਾ