Song 410
ਜੀਵਨ ਦਾ ਰੁੱਖ ਜੋ ਕੋਲ ਸੀ ਤੇਰੇ
Verse
ਜੀਵਨ ਦਾ ਰੁੱਖ ਜੋ ਕੋਲ ਸੀ ਤੇਰੇ
ਜਿਸ ਦੇ ਨਾਲ ਤੂੰ ਜਿਉਂਦਾ ਸੀ
ਅੰਮ੍ਰਿਤ ਜਲ ਦੇ ਸੋਤੇ ਤੋਂ
ਜੀਵਨ ਦਾ ਪਾਣੀ ਤੂੰ ਪੀਂਦਾ ਸੀ
ਕਿਵੇਂ ਉਸ ਜੀਵਨ ਦੇ ਰੁੱਖ ਨਾਲੋ ਤੂੰ
ਆਪਣੇ ਆਪ ਨੂੰ ਵੱਢ ਬੈਠਾ
Verse
ਮੁੜ ਆਵੇ ਤੂੰ ਪਹਿਲੇ ਹੀ ਥਾਂ ਤੇ
ਇਹੋ ਹੀ ਮੈ ਚਾਉਂਦਾ ਹਾਂ
ਇਸ ਲਈ ਤੇਰੇ ਦਿਲ ਦੇ ਬੂਹੇ
ਬਾਹਰ ਪਿਆ ਖੜਕੋਂਦਾ ਹਾਂ
ਤਾਹੀਂ ਤਾ ਅੱਜ ਮੈ ਬਾਹਰ ਹਾਂ
ਕਿਉ ਜੋਂ, ਤੂੰ ਦਿਲ ਆਪਣੇ ਚੋਂ ਕੱਢ ਬੈਠਾ
Verse
ਤੇਰੇ ਕੰਮ, ਤੇਰੀ ਮਿਹਨਤ ਤੇ ਮੈ
ਤੇਰੇ ਸਬਰ ਨੂੰ ਜਾਣਦਾ ਹਾਂ
ਮੇਰੇ ਤੇ ਜਿਹੜੀ ਨਿਹਚਾ ਤੂੰ ਰੱਖੀ
ਉਸ ਨੂੰ ਵੀ ਮੈ ਪਹਿਚਾਣਦਾ ਹਾਂ
ਮੁੜ ਆਜਾ ਤੇ ਕੰਮ ਕਰ ਪਹਿਲੇ
ਜਿਹੜੇ ਕੰਮ ਤੂੰ ਛੱਡ ਬੈਠਾ