All songs

Song 419

ਮੈਂ ਨਹੀਂ ਕੱਲਾ, ਮੇਰੇ ਨਾਲ ਹੈ ਖੁਦਾ

ਮੈਂ ਨਹੀਂ ਕੱਲਾ, ਮੇਰੇ ਨਾਲ ਹੈ ਖੁਦਾ ਜੋ ਕਰਦੇ ਨੇ ਬੰਦਗੀ, ਉਹਨਾਂ ਦੀ ਸੁਣੇ ਦੁਆ Verse ਸਦਰਕ, ਮੇਸ਼ਕ, ਅਬਦਨਗੋ ਨੂੰ ਬਲਦੀ ਅੱਗ ਵਿੱਚ ਪਾਇਆ ਬਲਦੀ ਅੱਗ ਵਿੱਚ ਆਪ ਖੁਦਾਵੰਦ ਪੁੱਤਰ ਬਣਾਕੇ ਆਇਆ ਉਹ ਆਪਣੇ ਬੰਦਿਆਂ ਦੇ ਰਹਿੰਦਾ ਹੈ ਨਾਲ ਸਦਾ Verse ਪੌਲੁਸ ਅਤੇ ਸਿਲਾਸ ਨੂੰ ਦੇਖੋ ਵਿਚ ਜੇਲ੍ਹ ਦੇ ਪਾਇਆ ਹੱਥਾਂ ਪੈਰਾਂ ਵਿੱਚ ਬੇੜੀਆਂ ਰੱਬ ਵੇਖ ਨਾ ਪਾਇਆ ਉਹਨਾਂ ਦੀ ਬੰਦਗੀ ਨੇ, ਦਿਤੀ ਐ ਜੇਲ੍ਹ ਹਿਲਾ Verse ਨਾਲ ਇਸਰਾਈਲੀਆਂ ਮੂਸਾ ਸੀ ਜਦੋਂ ਲਾਲ ਸਮੁੰਦਰ ਆਇਆ ਅੱਗੇ ਪਾਣੀ ਪਿੱਛੇ ਫੌਜਾਂ ਵੇਖ ਕੇ ਮਨ ਘਬਰਾਇਆ ਪਾਣੀ ਦੇ ਵਿਚੋਂ ਦੀ ਦਿਤਾ ਐ ਰਾਹ ਵਿਖਾ