All songs

Song 430

ਮਨ ਦੇ ਗੁਪਤ ਵਿਚਾਰਾ ਨੂੰ ਇਹ ਖੋਲਦੀਆਂ ਨੇ

Chorus ਮਨ ਦੇ ਗੁਪਤ ਵਿਚਾਰਾ ਨੂੰ ਇਹ ਖੋਲਦੀਆਂ ਨੇ ਇਹਨਾ ਅੱਖੀਆਂ ਨਾਲ ਵੇਖ ਇਹ ਲਿਖਤਾਂ ਬੋਲਦੀਆਂ ਨੇ Verse ਵਾਇਦੇ ਦੀ ਪਹਿਚਾਨ ਕਰਾਈ ਇਹਨਾ ਲਿਖਤਾਂ ਨੇ ਸਮੇਂ ਦੀ ਘਟਨਾ ਆਣ ਦਿਖਾਈ ਇਹਨਾ ਲਿਖਤਾਂ ਨੇ ਆਪਣੇ ਹਿੱਸੇ ਨੂੰ ਇਹ ਜਾ ਫਰੋਲ ਦੀਆਂ ਨੇ Verse ਦੇਖੋ ਇਹੀ ਲਿਖਤਾਂ ਅੱਜ ਦੇਹ ਬਣ ਗਈਆਂ ਨੇ ਪੁਲਪਿਟ ਉੱਤੋਂ ਮੈਨੂੰ ਇਹ ਕੁਝ ਕਹਿ ਰਹੀਆਂ ਨੇ ਲੋਕਾ ਭਾਣੇ ਗੱਲਾਂ ਇਹ ਮਖੌਲ ਦੀਆਂ ਨੇ Verse ਅੰਤ ਸਮੇਂ ਦੇ ਏਲੀਆ ਵਿੱਚ ਯਹੋਵਾਹ ਇੰਜ ਫ਼ਰਮਾਇਆ ਮਨ ਦਾ ਗੁਪਤ ਮਨੋਰਥ ਇਹਨਾ ਲਿਖਤਾਂ ਨੂੰ ਸੁਣਾਇਆ ਸ਼ੈਤਾਨ ਨੂੰ ਆਪਣੇ ਪੈਰਾਂ ਹੇਠਾਂ ਰੋਲ ਦੀਆਂ ਨੇ ਲੁਸੀਫਰ ਨੂੰ ਪੈਰਾਂ ਹੇਠਾਂ ਰੋਲ ਦੀਆਂ ਨੇ