Song 441
ਨਵੀਂ ਜ਼ਿੰਦਗੀ, ਨਵਾਂ ਮੈਂ ਬਣ ਜਾਵਾਂ
ਨਵੀਂ ਜ਼ਿੰਦਗੀ, ਨਵਾਂ ਮੈਂ ਬਣ ਜਾਵਾਂ
ਯਿਸੂ ਜੀ ਮੈਨੂੰ ਮਸਹ ਕਰਿਓ
Verse
ਪੁਰਾਣੀ ਇਨਸਾਨੀਅਤ ਲਾਹ ਕੇ ਸੁੱਟਾਂ ਯਿਸੂ ਜੀ
ਬੁਰੇ ਕੰਮਾਂ ਨੂੰ ਛੱਡ ਕੇ ਤੇਰੇ ਸੱਚੇ ਮਾਰਗ ਆਵਾਂ
ਪਾਪ ਦੇ ਬਸਤਰ ਲਾ ਕੇ ਯਿਸੂ ਰੂਹ ਦੇ ਬਸਤਰ ਪਾਵਾਂ
ਪੁਰਾਣੀ ਇਨਸਾਨੀਅਤ ਲਾਹ ਕੇ ਸੁੱਟਾਂ ਯਿਸੂ ਜੀ
ਨਵੀਂ ਪਹਿਨ ਕੇ ਨਵਾਂ ਮੈ ਬਣ ਜਾਵਾਂ
ਯਿਸੂ ਜੀ ਮੈਨੂੰ ਮਸਹ ਕਰਿਓ
Verse
ਕੱਚੀਆਂ ਇੱਟਾਂ ਦੇ ਉੱਤੇ ਪੈਂਦੀ ਜਦੋਂ ਬਾਰਿਸ਼
ਕੱਚੀ ਇੱਟ ਦੇ ਉੱਤੇ ਜਦ ਵੀ ਬਾਰਿਸ਼ ਟਿੱਪ-ਟਿੱਪ ਪੈਂਦੀ ਏ
ਸੂਰਤ-ਸੀਰਤ ਵਿਗੜ ਜਾਵੇ ਫਿਰ ਕਾਸੇ ਦੀ ਨਾ ਰਹਿੰਦੀ ਏ
ਕੱਚੀਆਂ ਇੱਟਾਂ ਦੇ ਉੱਤੇ ਪੈਂਦੀ ਜਦੋਂ ਬਾਰਿਸ਼
ਕੱਚੀ ਇੱਟ ਵਾਂਗ ਮੈਂ ਨਾ ਖੁਰ ਜਾਵਾਂ
ਯਿਸੂ ਜੀ ਮੈਨੂੰ ਮਸਹ ਕਰਿਓ
Verse
ਆਤਮਾ ਦੀ ਢਾਲ ਨਾਲੇ ਦੇਵੋ ਤਲਵਾਰ ਜੀ
ਆਤਮਾ ਦੀ ਤਲਵਾਰ ਬਖਸ਼ ਦਿਓ ਪਾਪ ਤੇ ਫਤਿਹ ਪਾਵਾਂ
ਤੇਰੀ ਕ੍ਰਿਪਾ ਦੇ ਨਾਲ ਤੇਰੇ ਬਚਨ ਚ ਵਧਦਾ ਜਾਵਾਂ
ਆਤਮਾ ਦੀ ਢਾਲ ਨਾਲੇ ਦੇਵੋ ਤਲਵਾਰ
ਵਾਰ ਰੋਕਾਂ ਤੇ ਨਾਲੇ ਮੈਂ ਕਰੀ ਜਾਵਾਂ
ਯਿਸੂ ਜੀ ਮੈਨੂੰ ਮਸਹ ਕਰਿਓ
Verse
ਜਦੋਂ ਵੀ ਯਿਸੂ ਜੀ ਤੇਰੇ ਨਾਂ ਤੇ ਪਵੇ ਮਰਨਾ
ਜ਼ਿੰਦਗੀ ਦੇ ਵਿਚ ਜਦ ਵੀ ਯਿਸੂ ਐਸਾ ਮੌਕਾ ਆ ਜਾਵੇ
ਪੋਟਾ- ਪੋਟਾ” “ਰੋਮ- ਰੋਮ” ਮੇਰਾ ਯਿਸੂ- ਯਿਸੂ ਕਹਿ ਪਾਵੇ
ਜਦੋਂ ਵੀ ਯਿਸ਼ੂ ਜੀ ਤੇਰੇ ਨਾ ਤੇ ਪਵੇ ਮਰਨਾ
ਅੱਗੇ ਹੋਕੇ ਸੀਸ ਆਪਣਾ ਕਤਾਵਾਂ
ਯਿਸੂ ਜੀ ਮੈਨੂੰ ਮਸਹ ਕਰਿਓ