Song 128
ਤਾਰੀਫ਼ ਦਾ ਮੈਂ ਦੇਵਾਂ ਬਲੀਦਾਨ
ਤਾਰੀਫ਼ ਦਾ ਮੈਂ ਦੇਵਾਂ ਬਲੀਦਾਨ
ਭਲਿਆਈਆਂ ਜਦੋਂ ਯਾਦ ਕਰਾਂ।
ਰਿਹਾ ਗੁਜਰੇ ਦਿਨਾਂ ਵਿੱਚ ਮੇਰੇ ਨਾਲ
ਬੀਆਬਾਨ ਦੇ ਵਿੱਚ ਲਈ ਮੇਰੀ ਸਾਰ
ਮੈਂ ਸਾਂ ਹੋਇਆ ਬੇਵਫ਼ਾ ਉਹ ਨਾ ਹੋਇਆ ਬੇਵਫਾ।
ਮੇਰੇ ਰਾਹਾਂ ਵਿਚ ਰਿਹਾ ਨਿਗਾਹਬਾਨ।
ਤੰਗੀ ਮੁਸੀਬਤ ਦਾ ਆਇਆ ਜਦ ਤੂਫਾਨ
ਹੋਇਆ ਡਾਵਾਂ ਡੋਲ ਬੇੜੀ ਦੇ ਸਮਾਨ
ਮੇਰਾ ਬਣ ਕੇ ਮਲਾਹ ਉਸ ਦਿੱਤਾ ਕਿਨਾਰੇ ਲਾ
ਸਾਰੇ ਦੁਖਾਂ ਤੋਂ ਬਚਾਈ ਮੇਰੀ ਜਾਨ।
ਜਦ ਸਤਾਇਆ ਮੈਨੂੰ ਆ ਕੇ ਭੁੱਖ ਪਿਆਸ
ਵਾਂਗਰ ਏਲੀਆ ਦੇ ਕੀਤਾ ਸੀ ਨਿਹਾਲ।
ਭਾਵੇਂ ਹੋਵੇ ਭੁੱਖੇ ਸ਼ੇਰ ਮੈਨੂੰ ਉਸ ਕੀਤਾ ਸੀ ਸ਼ੇਰ।
ਚੰਗੀਆਂ ਚੀਜ਼ਾਂ ਨਾਲ ਕੀਤਾ ਸੀ ਜਵਾਨ।
ਜਦ ਬੀਮਾਰੀਆਂ ਕੀਤਾ ਪਰੇਸ਼ਾਨ
ਘਬਰਾਏ ਦਿਨੇ ਰਾਤੀਂ ਮੇਰੀ ਜਾਨ
ਮੈਂ ਸਾਂ ਹੋਇਆ ਕਮਜ਼ੋਰ ਮੈਨੂੰ ਉਸ ਦਿੱਤਾ ਸੀ ਜ਼ੋਰ
ਮੇਰਾ ਕੀਤਾ ਮਜਬੂਤ ਈਮਾਨ।