All songs

Song 226

ਆ ਜਾਓ ਨਾ ਬੋਝ ਉਠਾਓ

ਆ ਜਾਓ ਨਾ ਬੋਝ ਉਠਾਓ, ਪਿਆਰਾ ਮਸੀਹਾ ਲਏਗਾ ਉਠਾ ਬੇਪਰਵਾਹੀ ਤਿਆਗ ਕੇ ਭਾਈ ਸਭ ਨੂੰ ਬੁਲਾਵੇ, ਪਾ ਲਉ ਰਿਹਾਈ ਵਕਤ ਸੁਨਹਿਰੀ ਲਵੋ ਨਾ ਗਵਾ ਆ ਜਾਉ ਨਾ.... ਪਾਪ ਬੀਮਾਰੀ ਦੇਹ ਦੁਖਿਆਰੀ ਦੇਖੋ ਯਿਸ਼ੂ ਨੇ ਹੱਥ ਫੈਲਾਏ ਪਾਪ ਮਿਟਾ ਕੇ ਦੇਵੇਗਾ ਸ਼ਿਫ਼ਾ ਆ ਜਾਉ ਨਾ.... ਹੁਣ ਕਿਰਪਾ ਦਾ ਵਕਤ ਹੈ ਆਇਆ ਆਪਣਾ ਬਚਾ ਲੋ ਜੀਵਨ ਸਾਰਾ ਉਸਦੇ ਜਲਾਲ ਵਿੱਚ ਰਹੋਗੇ ਸਦਾ ਆ ਜਾਉ ਨਾ.... ਜਦ ਦਰਵਾਜ਼ਾ ਬੰਦ ਕਰੇਗਾ ਮੁਕਤੀ ਦਾ ਨਾ ਵਕਤ ਰਹੇਗਾ ਵਿੱਚ ਸਜ਼ਾ ਦੇ ਰਹੋਗੇ ਸਦਾ ਆ ਜਾਉ ਨਾ....