All songs

Song 381

6 ਅਪ੍ਰੈਲ ਸੀ, ਲੱਕੜੀ ਦਾ ਮਕਾਨ ਸੀ

6 ਅਪ੍ਰੈਲ ਸੀ, ਲੱਕੜੀ ਦਾ ਮਕਾਨ ਸੀ 1909 ਦੇ ਵਿੱਚ, ਗਰੀਬ ਖਾਨਦਾਨ ਸੀ ਲੱਕੜੀ ਦੇ ਮਕਾਨ ਵਿੱਚ, ਚਮਕਿਆ ਸਿਤਾਰਾ ਸੀ ਜੋ ਇਸ ਯੁੱਗ ਵਿੱਚ, ਯਹੋਵਾ ਦਾ ਪਿਆਰਾ ਸੀ ਉਸ ਦੀ ਸੇਵਕਾਈ, ਮੇਰੇ ਲਈ ਆਈ ਵਰਨਾ ਇਸ ਬਾਈਬਲ ਨੂੰ, ਕੋਣ ਸਮਝ ਪਾਉਂਦਾ ਜੇਕਰ ਸਾਡੇ ਲਈ ਭਾਈ ਬਰਾਨਹਮ ਨਾ ਆਉਂਦਾ Verse ਉਸ ਦਾ ਸੰਦੇਸ਼ ਜੋ, ਬਹਾਲੀ ਲੈ ਕੇ ਆਇਆ ਹੈ ਰਲੀ - ਮਿਲੀ ਭੀੜ ਵਿੱਚੋ, ਉਸ ਨੇ ਬੁਲਾਇਆ ਹੈ ਉਸ ਦੀ ਆਵਾਜ ਨੇ, ਨੀਂਦ ਤੋਂ ਜਗਾਇਆ ਹੈ ਹੋ ਜਾਉ ਤਿਆਰ ਦੇਖੋ, ਦੁਲਹਾ ਸਾਡਾ ਆਇਆ ਹੈ ਉਸ ਨੇ ਸਮਝਾਇਆ, ਬੱਦਲ ਜੋ ਆਇਆ ਵਰਨਾ ਇਸ ਬੱਦਲ ਨੂੰ, ਕੋਣ ਸਮਝ ਪਾਉਂਦਾ Verse ਉਤਪਤ ਤਿੰਨ ਵਿੱਚ, ਹਵਾ ਨੇ ਜੋ ਖਾ ਲਿਆ ਕੋਣ ਜਾਣੇ ਕੋਖ ਵਿੱਚ, ਹਵਾ ਨੇ ਕਿ ਪਾ ਲਿਆ ਕੋਈ ਆਖੇ ਸੇਬ ਹੈ, ਕੋਈ ਆਖੇ ਬੇਰ ਹੈ ਰੱਖਦੇ ਗਿਆਨ ਜਿਹੜੇ, ਉਨਾਂ ਲਈ ਹਨੇਰ ਹੈ ਪੁਲਪਿਟ ਤੇ ਆਇਆ, ਸੱਪ ਦਾ ਵੰਸ਼ ਵਿਖਾਇਆ ਕੋਣ ਭਲਾ ਇਸ ਗੱਲ ਦਾ, ਭੇਤ ਸਮਝ ਪਾਉਂਦਾ Verse ਸਾਰੀ ਬਾਈਬਲ ਤਾਂ, ਮੋਹਰਾਂ ਲਾ ਕੇ ਬੰਦ ਸੀ ਸਾਡੇ ਤੇ ਯਹੋਵਾ ਵਿੱਚ, ਬਹੁਤ ਵੱਡੀ ਕੰਧ ਸੀ ਲੇਲੇ ਦੀ ਕਿਤਾਬ ਵਿੱਚ, ਮੇਰਾ ਨਾਮ ਲਿਖਿਆ ਪਰ ਮੈਂ ਤਾਂ ਅੰਨਾ ਸੀ ਜੋ, ਇਹ ਨਾ ਮੈਨੂੰ ਦਿਖਿਆ ਅੱਖੀਆਂ ਤੇ ਪਰਦਾ ਸੀ, ਧੋਖੇ ਵਿੱਚ ਮਰਦਾ ਸੀ ਅੱਖੀਆਂ ਵਿੱਚ ਜੇਕਰ ਉਹ, ਸੂਰਮਾ ਨਾ ਪਾਉਂਦਾ