All songs

Song 404

ਜਦ ਨਬੀ ਗਰਜਦਾ ਹੈ

ਜਦ ਨਬੀ ਗਰਜਦਾ ਹੈ ਖ਼ੁਦਾ ਦਾ ਰੂਹ ਬਰਸਦਾ ਹੈ ਪਰ ਦੋਗਲੇ ਲੋਗਾਂ ਦੀ ਨਜ਼ਰਾਂ ਚ ਰੜਕਦਾ ਹੈ ਪਾਪ ਦੇ ਵਿਰੁੱਧ ਲਲਕਾਰਦਾ ਝੂਠੀਆਂ ਤਲੀਮਾਂ ਨੂੰ ਲਤਾੜਦਾ ਖੰਭ ਕਿਵੇਂ ਉਲਮਾਂ ਦੇ ਝਾੜਦਾ ਕਰੇ ਜਿਵੇਂ ਵਾਰ ਤਲਵਾਰ ਦਾ ਚੋਟੀ ਦਾ ਪੱਥਰ ਜੋ ਨਾ ਕਦੇ ਸਰਕਦਾ ਹੈ ਪਰ ਦੋਗਲੇ ਲੋਗਾਂ ਦੀ ਮਿਸ਼ਨਾਂ ਦਿਆਂ ਲੋਗਾਂ ਦੀ ਨਜ਼ਰਾਂ ਚ ਰੜਕਦਾ ਹੈ ਜਦ ਨਬੀ ਗਰਜਦਾ ਹੈ ਖੁਦਾ ਦਾ ਰੂਹ ਬਰਸਦਾ ਹੈ ਗੁਝੇ ਭੇਦ ਵਚਨਾਂ ਦੇ ਖੋਲਦਾ ਏਲੀਆਹ ਦੇ ਵਿਚੋਂ ਯੀਸ਼ੂ ਬੋਲਦਾ ਪੋਥੀ ਪਰਕਾਸ਼ ਵਾਲੀ ਖੋਲਦਾ ਸ਼ੇਰ ਹੈ ਖੁਦਾ ਦਾ ਨਇਓ ਡੋਲਦਾ ਓਹਦੇ ਸੱਜੇ ਹੱਥ ਖੜਾ ਮਾਲਿਕ ਜੋ ਅਰਸ਼ ਦਾ ਹੈ ਪਰ ਦੋਗਲੇ ਲੋਗਾਂ ਦੀ ਮਿਸ਼ਨਾਂ ਦਿਆਂ ਲੋਗਾਂ ਦੀ ਨਜ਼ਰਾਂ ਚ ਰੜਕਦਾ ਹੈ ਜਦ ਨਬੀ ਗਰਜਦਾ ਹੈ ਖੁਦਾ ਦਾ ਰੂਹ ਬਰਸਦਾ ਹੈ ਇਕ ਦੋ ਤਿੰਨ ਨਾ ਹੀ ਚਾਰ ਜੀ ਸੱਤੇ ਮੋਹਰਾਂ ਬੋਲੇ ਬਾਰੋ ਬਾਰ ਜੀ ਝੂਠੀ ਸਿੱਖਿਆ ਨੂੰ ਬਾਰ ਕੱਡਤਾ ਸਭ ਕੁਝ ਦਿੱਤਾ ਹੈ ਨਿਤਾਰ ਜੀ ਪਰਕਾਸ਼ਨ ਲਾੜੇ ਦਾ ਲਾੜੀ ਤੇ ਬਰਸਦਾ ਹੈ ਪਰ ਦੋਗਲੇ ਲੋਗਾਂ ਦੀ ਮਿਸ਼ਨਾਂ ਦਿਆਂ ਲੋਗਾਂ ਦੀ ਨਜ਼ਰਾਂ ਚ ਰੜਕਦਾ ਹੈ ਜਦ ਨਬੀ ਗਰਜਦਾ ਹੈ ਖੁਦਾ ਦਾ ਰੂਹ ਬਰਸਦਾ ਹੈ