Song 469
ਨਾਰੇ ਲਗਾਵਾਂਗੇ ਖੁਸ਼ੀ ਨਾਲ ਗਾਵਾਂਗੇ
ਨਾਰੇ ਲਗਾਵਾਂਗੇ ਖੁਸ਼ੀ ਨਾਲ ਗਾਵਾਂਗੇ
ਹਮਦ ਯਹੋਵਾਹ ਦੀ ਸੁਣਾਵਾਂਗੇ
ਹਾਲੇਲੂਯਾਹ - ਹਾਲੇਲੂਯਾਹ - ਹਾਲੇਲੂਯਾਹ
Verse
ਸ਼ਹਿਰ ਨਵਾਂ ਇੱਕ ਬੱਦਲਾ ਉੱਤੇ
ਜਿੱਥੇ ਜਾ ਕੇ ਰਹਿਣਾ
ਤੈਨੂੰ ਧੰਨ - ਧੰਨ, ਪਾਕ ਯਹੋਵਾਹ
ਸਾਰਿਆਂ ਲੋਕਾਂ ਕਹਿਣਾ
ਗੀਤ ਨਵਾਂ ਗਾਵਾਂਗੇ, ਤੇਰੇ ਪਿੱਛੇ ਆਵਾਂਗੇ
ਹਮਦ ਯਹੋਵਾਹ ਦੀ ਸੁਣਾਵਾਂਗੇ
Verse
ਪਾਕ ਯਹੋਵਾਹ, ਜਾਣ ਤੋਂ ਪਿਆਰਾ
ਸਾਡੇ ਦਿਲ ਵਿੱਚ ਰਹਿੰਦਾ
ਆਪਣੀ ਕੂਵਤ, ਆਪਣਾ ਮੱਸਹ
ਯਿਸ਼ੂ ਸਾਨੂੰ ਦੇਂਦਾ
ਜਸ਼ਨ ਮਨਾਵਾਂਗੇ, ਤੇਰੇ ਪਿੱਛੇ ਆਵਾਂਗੇ
ਹਮਦ ਯਹੋਵਾਹ ਦੀ ਸੁਣਾਵਾਂਗੇ
Verse
ਆਪਣਾ ਕੁਫ਼ਾਰਾ ਦੇ ਕੇ ਖ਼ੁਦਾਵੰਦ
ਆਪ ਤੂੰ ਮੈਨੂੰ ਛੁਡਾਇਆ
ਪਾਕ ਕੁਵਾਰੀ ਦੁਲਹਨ ਬਣਾਕੇ
ਆਪਣੇ ਨਾਲ ਬਿਠਾਇਆ
ਫਤਹਿ ਅਸੀ ਪਾਵਾਂਗੇ, ਤੇਰੇ ਪਿੱਛੇ ਆਵਾਂਗੇ
ਹਮਦ ਯਹੋਵਾਹ ਦੀ ਸੁਣਾਵਾਂਗੇ