Song 412
ਪੰਜ ਪੱਖੀ ਸੇਵਕਾਈ
chorus
ਪੰਜ ਪੱਖੀ ਸੇਵਕਾਈ
ਅੱਜ ਹੱਥ ਸਾਡੇ ਆਈ
ਜਦ ਹੱਥ ਸਾਡੇ ਆਈ
ਅਸਾਂ ਪਾਈ ਹੈ ਰਿਹਾਈ
ਬੜਾ ਢੋਇਆ ਸੀ ਹਨੇਰਾ ਗੱਲ ਸੱਚੀ ਏ
ਤੇ ਹੁਣ ਸਾਨੂੰ ਰਾਹ ਮਿਲਿਆ
ਸੁਣ ਦੂਤ ਦੀ ਆਵਾਜ਼ ਵੀਰੋ ਮੇਰਿਓ
ਟਾਹਣੀਆਂ ਚ ਫੁੱਲ ਖਿੜਿਆ
Verse
ਝੂਠੇ ਨਬੀਆਂ ਰਸੂਲਾਂ ਨੇ ਸਿਖਾਇਆ ਸੀ
ਜੋ ਵਚਨ ਚ ਨਹੀਂ ਲਿਖਿਆ
ਕਰ BTH ਡਿਗਰੀ ਤਾ ਪਾ ਲਈ
ਸੱਚ ਹਲੇ ਨਹੀਂ ਦਿਸਿਆ
ਚੋਥੇ ਜੰਤੂ ਦੀਆਂ ਅੱਖਾਂ ਨੇ ਪਛਾਣਿਆ
ਜੋ ਸਮੇਂ ਦਾ ਸਿਤਾਰਾ ਚੜ੍ਹਿਆ
Verse
ਦਿੰਦੇ ਔਹਦਿਆਂ ਦੇ ਵਿੱਚ ਬਪਤਿਸਮਾ
ਨਾਮ ਦਾ ਵਿਰੋਧ ਕਰਦੇ
ਜਿਹੜੇ ਦਿੰਦੇ ਨੇ ਰਸੂਲਾਂ ਵਾਲੀ ਸਿੱਖਿਆ
ਓਹਨਾ ਨਾਲ ਝੂਠਾ ਲੜ ਦੇ
ਹੁਣ ਆ ਗਿਆ ਹੈ ਸਮਾ ਸੱਚ ਜਾਣ ਲਓ
ਸੱਚਾਈ ਦਾ ਸੂਰਜ ਚੜ੍ਹਿਆ
Verse
ਅੱਜ ਔਰਤ ਵੀ ਕਰਦੀ ਮਨਾਦੀ
ਭਾਵੇਂ ਬਾਈਬਲ ਵਿਰੌਧ ਕਰਦੀ
ਵੇਖੇ ਵਚਨਾਂ ਚ ਜਗਾ ਓਹ ਆਪਣੀ
ਜੋ ਰੱਬ ਕੋਲੋ ਰਹਿੰਦੀ ਡਰਦੀ
ਓਹੀ ਬੋਲੋ ਜੋ ਵਚਨ ਸਿਖਾਉਂਦਾ ਏ
ਜੇ ਤੁਸੀਂ ਹੈ ਕਲਾਮ ਪੜਿਆ