All songs

Song 424

ਏਲੀਯਾਹ ਦਾ ਆਤਮਾ ਆਇਆ ਸਾਡੇ ਵਿੱਚ

ਏਲੀਯਾਹ ਦਾ ਆਤਮਾ ਆਇਆ ਸਾਡੇ ਵਿੱਚ ਭੇਤ ਆਖਰੀ ਦਿਨਾਂ ਦੇ ਸਾਨੂੰ ਖੋਲ ਦੱਸਦਾ ਅੱਗ ਦੇ ਖੰਭੇ ਦੇ ਨਾਲ ਹੋਇਆ ਪਰਮਾਣਿਤ ਭੇਤ ਆਖਰੀ ਦਿਨਾਂ ਦੇ ਸਾਨੂੰ ਖੋਲ ਦੱਸਦਾ Verse ਪਹਿਲਾਂ ਏਲੀਯਾਹ ਸੀ ਆਹਬ ਅੱਗੇ ਬੋਲਿਆ ਇਸ ਵਾਰੀ ਓਹਨੇ ਭੇਤ ਮਿਸ਼ਨਾ ਦਾ ਖੋਲਿਆ ਵਚਨ ਦੇ ਵਿਚੋਂ ਸਾਰੇ ਲੁਕੇ ਹੋਏ ਭੇਤ ਖੋਲ ਉਤਪਤ ਤੋਂ ਪੋਥੀ ਪਰਕਾਸ਼ ਦੱਸਦਾ Verse ਫਲ ਵਾਲੀ ਦਾਸਤਾਨ ਏਲੀਯਾਹ ਸੁਣਾਉਂਦਾ ਹੈ ਮੋਹਰਾਂ ਦੀ ਪੋਥੀ ਸਾਨੂੰ ਖੋਲ ਸਮਜਾਓਂਦਾ ਹੈ ਵਚਨ ਦਾ ਗਹਿਣਾ ਤੂੰ ਪਾਲੇ ਲਾੜੀਏ ਤੇਰਾ ਦੁਲਹਾ ਕਰੇ ਤੈਨੂੰ ਪਿਆਰ ਦੱਸਦਾ Verse ਲੱਖਾਂ ਹੀ ਅਵਾਜਾ ਵਿਚੋਂ ਮਿੱਠੀ ਇਹ ਆਵਾਜ਼ ਹੈ ਕਰੇ ਜੌ ਕਬੂਲ ਓਹਨੂੰ ਕਰਦੀ ਆਬਾਦ ਹੈ ਰਲੀ ਮਿਲੀ ਭੀੜ ਵਿਚੋਂ ਬਾਹਰ ਆਜਾ ਤੂੰ ਓਹ ਕਰਦਾ ਹੈ ਤੇਰਾ ਇੰਤਜ਼ਾਰ ਦੱਸਦਾ Verse ਅੰਤ ਸਮੇ ਦੇ ਵਿੱਚ ਕਈ ਝੁੰਡ ਹੋਣਗੇ ਖਰੀ ਸਿੱਖਿਆ ਦੇ ਵਿੱਚ ਕਦੇ ਨੇ ਖਲੋਣਗੇ ਵਚਨ ਚ ਬਣੇ ਰਹਿਣਾ ਮੇਰੀ ਲਾੜੀਏ ਖ਼ੁਦਾ ਭੇਜੇਗਾ ਚਿੰਨ ਵਿਚੋਂ ਆਕਾਸ਼ ਦੱਸਦਾ Verse ਖ਼ੁਦਾ ਦੇ ਲੋਕੋ ਇੱਕ ਨਬੀ ਖ਼ਾਸ ਹੁੰਦਾ ਹੈ ਵਚਨ ਦਾ ਓਹਦੇ ਕੋਲ ਪਰਕਾਸ਼ ਹੁੰਦਾ ਏ ਆਖਦੇ ਨੇ ਜਿਹੜੇ ਅਸੀ ਨਬੀ ਤੋਂ ਹਾਂ ਵੱਧ ਖ਼ੁਦਾ ਲਵੇਗਾ ਓਹਨਾ ਤੋਂ ਹਿਸਾਬ ਦੱਸਦਾ