Song 434
ਓਸ ਦਿਨ ਤੋਂ ਬਦਲ ਰਿਆ ਹਾਂ
Chorus
ਓਸ ਦਿਨ ਤੋਂ ਬਦਲ ਰਿਆ ਹਾਂ
ਮੈ ਹੋਰ ਦਾ ਹੋਰ ਹੋ ਗਿਆ ਹਾਂ
(ਜਦੋਂ ਦਾ ਯਿਸ਼ੂ ਨੂੰ ਮਿਲਿਆ ਹਾਂ)
ਇਹ ਪ੍ਰਕਾਸ਼ਨ ਮੈਨੂੰ ਮਿਲ ਗਿਆ ਹੈ
ਮੈ ਮਸੀਹ ਦੀ ਦੇਹ ਦਾ ਹਿੱਸਾ ਹਾਂ
Verse
ਮੇਰਾ ਲਹੂ ਨਾਲ ਛੁਟਕਾਰਾ ਹੋਇਆ
ਪਹਿਲਾ ਪਾਪਾਂ ਦੇ ਵਿੱਚ ਸਾਂ ਮੈ ਮੋਇਆ
ਮੈ ਮੌਤ ਦਾ ਕੈਦੀ ਨਹੀਂ ਹਾਂ
ਮੈ ਪਾਪ ਤੋਂ ਹੋਇਆ ਬਰੀ ਹਾਂ
ਮੈ ਦੁਨੀਆ ਤੋਂ ਮਰ ਗਿਆ ਹਾਂ
ਮੈ ਮਸੀਹ ਲਈ ਜੀ ਰਿਆ ਹਾਂ
Verse
ਇਹ ਸੰਦੇਸ਼ ਹੈ ਬਣਿਆ ਸਹਾਰਾ
ਜਦ ਦੁਨੀਆ ਤੋਂ ਕੀਤਾ ਕਿਨਾਰਾ
ਇਹ ਦੁਨੀਆ ਬਿਖਰ ਰਹੀ ਹੈ
ਪਰ ਮੇਰਾ ਅੰਤਿਮ, ਮਸੀਹ ਹੈ
ਮੈ ਦੁਨੀਆ ਤੋਂ ਮਰ ਗਿਆ ਹਾਂ
ਮੈ ਮਸੀਹ ਲਈ ਜੀ ਰਿਆ ਹਾਂ
Verse
ਮੇਰਾ ਪ੍ਰੇਮੀ ਮੇਰੇ ਲਈ ਆਇਆ
ਇਸ ਬੱਦਲ ਦੇ ਵਿੱਚ ਸੀ ਸਮਾਇਆ
ਇਹ ਰੌਕਟ ਦਾ ਧੂੰਆਂ ਨਹੀਂ ਹੈ
ਇਹ ਮੇਰਾ ਦੁਲਹਾ ਮਸੀਹ ਹੈ
ਮੈ ਦੁਨੀਆ ਤੋਂ ਮਰ ਗਿਆ ਹਾਂ
ਮੈ ਮਸੀਹ ਲਈ ਜੀ ਰਿਆ ਹਾਂ