Song 446
ਮੈਂ ਕਰਦਾ ਜਾਵਾਂ, ਤੇਰੇ ਵਚਨਾ ਦਾ ਸਤਿਕਾਰ
ਮੈਂ ਕਰਦਾ ਜਾਵਾਂ, ਤੇਰੇ ਵਚਨਾ ਦਾ ਸਤਿਕਾਰ
ਮੇਰੇ ਨਾਲ ਹੋਵੇ ਤੇਰੇ ਵਚਨਾ ਦੇ ਅਨੁਸਾਰ
Verse
ਮੈਂ ਤੇਰੀਆਂ ਗੱਲਾਂ, ਨੂੰ ਛਡ ਨਾਂ ਦੇਵਾਂ
ਦਿਲ ਆਪਣੇ ਚੋਂ, ਕਿਤੇ ਕੱਢ ਨਾਂ ਦੇਵਾਂ
ਮੇਰੀ ਕਿਸ਼ਤੀ ਅੰਦਰ, ਆ ਜਾਵੇ ਨਾਂ ਸੰਸਾਰ
Verse
ਕੋਈ ਕੁਝ ਵੀ ਆਖੇ, ਮੈਂ ਚੱਲਦਾ ਜਾਵਾਂ
ਮੈਂ ਖੁਸ਼ ਹਾਂ ਭਾਵੇਂ, ਪਾਗਲ ਅਖਵਾਂਵਾਂ
ਚਾਹੇ ਛਡ ਵੀ ਜਾਵੇ ਮੇਰਾ ਸਾਰਾ ਪਰਿਵਾਰ
Verse
ਮੈਂ ਮਰੀਅਮ ਵਾਗੂੰ, ਸਭ ਸਹਿ ਜਾਵਾਂਗਾ
ਸਭ ਇਲਜਾਮਾਂ ਨੂੰ, ਮੈਂ ਲੈ ਜਾਵਾਂਗਾ
ਮੇਰੇ ਨਾਲ ਹੁਣ ਹੈ, ਮੇਰੇ ਨਬੀਆਂ ਦਾ ਪਰਿਵਾਰ
Verse
ਮੈਂ ਝੱਲ ਜਾਵਾਂਗਾ, ਸਭ ਜਬਰਾ ਜ਼ੋਰੀ
ਹਰ ਬੂਹੇ ਉੱਤੇ, ਦੱਸਾਂ ਖ਼ੁਸ਼ਖ਼ਬਰੀ
ਕਰੂੰ ਦੁਨੀਆਂ ਅੱਗੇ, ਮੈਂ ਯਿਸੂ ਦਾ ਇਕਰਾਰ