Song 52
ਆਓ ਸ਼ੁਕਰ ਖੁਦਾ ਦਾ ਕਰੀਏ
ਆਓ ਸ਼ੁਕਰ ਖੁਦਾ ਦਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ
ਉਹਦੇ ਨਾਂ ਨੂੰ ਉੱਚਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ।
ਦੁਖੀਆਂ ਦੇ ਦੁਖਾਂ ਦਾ ਚਾਰਾ,
ਕਮਜ਼ੋਰਾਂ ਦਾ ਰਾਖਾ ਏ,
ਜਿਹੜੀ ਸਾਡੀ ਆਸ ਮਸੀਹਾ,
ਸਾਰੇ ਜੱਗ ਦਾ ਆਕਾ ਏ
ਆਓ ਜ਼ਿਕਰ ਯਿਸ਼ੂ ਦਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ,
ਉਹਦੇ ਨਾਂ ਨੂੰ ਉੱਚਾ ਕਰੀਏ ....
ਸਾਡਾ ਰੱਬ ਪਤਾਲਾਂ ਵਿੱਚੋਂ,
ਸਾਨੂੰ ਕੱਢ ਲਿਆਇਆ ਏ,
ਪਾਪਾਂ ਵਿੱਚੋਂ ਕੱਢ ਕੇ ਸਾਨੂੰ
ਆਪਣੇ ਨਾਲ ਬਿਠਾਇਆ ਏ,
ਉਹਦੇ ਪਿਆਰ ਦੀ ਚਰਚਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ,
ਉਹਦੇ ਨਾਂ ਨੂੰ ਉੱਚਾ ਕਰੀਏ ....
ਉਹਦੇ ਪਾਕ ਹਜ਼ੂਰੋਂ ਸਾਨੂੰ,
ਸੱਚੀਆਂ ਖੁਸ਼ੀਆਂ ਲੱਭੀਆਂ ਨੇ,
ਉਹਦੇ ਪਾਕ ਕਲਾਮ ਨੇ ਸਾਨੂੰ,
ਗੁੱਝੀਆਂ ਗੱਲਾਂ ਦੱਸੀਆਂ ਨੇ,
ਉਹਨੂੰ ਹਰ ਦਮ ਸਿਜਦਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ,
ਉਹਦੇ ਨਾਂ ਨੂੰ ਉੱਚਾ ਕਰੀਏ ....