Song 60
ਜੁਦਾਈਆਂ ਮੁਕ ਗਈਆਂ ਨੇ
ਜੁਦਾਈਆਂ ਮੁਕ ਗਈਆਂ ਨੇ,
ਯਿਸ਼ੂ ਲਹੂ ਨਾਲ ਦਿੱਤਾ ਕਫਾਰਾ
ਜੁਦਾਈਆਂ ਮੁਕ ਗਈਆਂ ਨੇ,
ਤੇ ਰਾਹਾਂ ਜੁੜ ਗਈਆਂ ਨੇ
ਹੱਥ ਫੜ ਕੇ ਤੇ ਦਿੱਤਾ ਸਹਾਰਾ
ਤੇ ਰਾਹਾਂ ਜੁੜ ਗਈਆਂ ਨੇ
ਹਰ ਦੀਵਾਰ ਤੇ ਹਰ ਪਹਾੜ ਨੂੰ,
ਯਿਸ਼ੂ ਆ ਕੇ ਢਾਇਆ ਸੀ
ਆਦਮ ਦੀ ਬਿਗੜੀ ਸੂਰਤ ਨੂੰ,
ਲਹੂ ਦੇ ਨਾਲ ਸਜਾਇਆ ਸੀ
ਦੀਵਾਰਾਂ ਢਹਿ ਗਈਆਂ ਨੇ,
ਜਦੋਂ ਆਸਮਾਨੀ ਵੱਜਿਆ ਨਗਾਰਾ
ਦੀਵਾਰਾਂ ਢਹਿ ਗਈਆਂ ਨੇ........
ਆਪਣੇ ਲਹੂ ਦੀ ਮਲਹਮ ਲਾ ਕੇ,
ਜ਼ਖਮ ਗੁਨਾਹ ਦਾ ਭਰ ਦਿੱਤਾ,
ਪਾਪ ਦੀ ਉਸ ਦਸਤਾਵੇਜ਼ ਨੂੰ,
ਸੂਲੀ ਉੱਤੇ ਜੜ੍ਹ ਦਿੱਤਾ
ਸਜ਼ਾਵਾਂ ਮੁੱਕ ਗਈਆਂ ਨੇ,
ਜਦੋਂ ਮਿਲ ਗਿਆ ਯਿਸ਼ੂ ਪਿਆਰਾ
ਸਜ਼ਾਵਾਂ ਮੁਕ.....
ਹੁਕਮ ਅਦੂਲੀ ਦੇ ਸੰਗਲਾਂ ਨੇ,
ਕੱਸ ਕੇ ਮੈਨੂੰ ਬੰਨ੍ਹਿਆ ਸੀ
ਮੇਰੇ ਯਿਸ਼ੂ ਨੇ ਸ਼ੈਤਾਨ ਦੇ,
ਹਰ ਅੱਡੇ ਨੂੰ ਭੰਨਿਆ ਸੀ
ਤੇ ਮੌਜੂ ਲਗ ਗਈਆਂ ਨੇ
ਬਾਗੇ ਅਦਨ ਦਾ ਖੁੱਲ੍ਹਿਆ ਦਵਾਰਾ
ਤੇ ਮੌਜਾਂ ਲਗ ਗਈਆਂ ਨੇ.....