Song 56
ਦਾਇਮ ਯਹੋਵਾਹ ਯਾ ਰੱਬ
ਦਾਇਮ ਯਹੋਵਾਹ ਯਾ ਰੱਬ
ਕਾਇਮ ਹੈ ਤਖ਼ਤ ਤੇਰਾ
ਤੂੰ ਵਾਸਤੇ ਨਿਆਂ ਦੇ
ਤਖ਼ਤ ਆਪਣਾ ਹੈ ਵਿਛਾਇਆ
ਦੁਨੀਆਂ ਦਾ ਤੂੰ ਕਰੇਂਗਾ
ਇਨਸਾਫ਼ ਸੱਚਾ ਯਾ ਰੱਬ
ਸਚਿਆਈ ਨਾਲ ਹੁੰਦੇ ਕੌਮਾਂ ਦੇ ਫੈਸਲੇ ਸਭ
ਦਾਇਮ ਯਹੋਵਾਹ ਯਾ ਰੱਬ....
ਦੁਖਿਆਰਿਆਂ ਲਈ ਹੈ
ਮੁਹਕਮ ਮਕਾਨ ਯਹੋਵਾਹ
ਉਹਨਾਂ ਦੇ ਦੁਖ ਦੇ ਵੇਲੇ ਹੈ
ਉਹਨਾਂ ਦੀ ਪਨਾਹਗਾਰ
ਦਾਇਮ ਯਹੋਵਾਹ ਯਾ ਰੱਬ....
ਆਸ ਉਹਨਾਂ ਦੀ ਹੈ ਤੂੰ ਏਂ
ਜੱਪਦੇ ਜੋ ਨਾਮ ਤੇਰਾ
ਜੋ ਢੂੰਡਦੇ ਹਨ ਤੈਨੂੰ
ਉਹਨਾਂ ਨੂੰ ਛੱਡ ਨਾ ਦੇਂਦਾ
ਦਾਇਮ ਯਹੋਵਾਹ ਯਾ ਰੱਬ....
ਸੀਯੋਨ ਵਿੱਚ ਖ਼ੁਦਾਵੰਦ,
ਤਾਰੀਫ਼ ਉਹਦੀ ਗਾਉ
ਸਭ ਕੰਮ ਅਚਰਜ਼ ਉਹਦੇ
ਕੌਮਾਂ ਨੂੰ ਜਾ ਸੁਣਾਉ
ਦਾਇਮ ਯਹੋਵਾਹ ਯਾ ਰੱਬ....
ਪੁੱਛ ਕਰਦਾ ਖੂਨ ਦੀ ਜਦ
ਉਹਨਾਂ ਨੂੰ ਯਾਦ ਕਰਦਾ
ਫਰਿਆਦ ਆਜਿਜ਼ਾਂ ਦੀ
ਹਰਗਿਜ਼ ਨਹੀਂ ਉਹ ਭੁਲਾਉਂਦਾ
ਦਾਇਮ ਯਹੋਵਾਹ ਯਾ ਰੱਬ....