All songs

Song 140

ਜਾਨ ਜਾਂਦੀ ਤਾਂ ਜਾਏ ਲੱਖ ਵਾਰ

ਜਾਨ ਜਾਂਦੀ ਤਾਂ ਜਾਏ ਲੱਖ ਵਾਰ, ਦੇਵਾਂਗੇ ਗਵਾਹੀ ਯਿਸ਼ੂ ਕੀ ਸਾਨੂੰ ਹੋ ਗਿਆ ਏ, ਯਿਸ਼ੂ ਨਾਲ ਪਿਆਰ ਅੱਗ ਦੀ ਭੱਠੀ ਵਿੱਚੋਂ ਆ ਕੇ ਉਹ ਬਚਾਉਂਦਾ ਏ ਸ਼ੇਰਾਂ ਵਾਲੇ ਘੋਰ ਵਿੱਚੋਂ ਆ ਕੇ ਉਹ ਛਡਾਉਂਦਾ ਏ ਉਹ ਨਾ ਤਾਲਿਬਾਂ ਦਾ ਕਰੇ ਇਨਕਾਰ... ਯਿਸ਼ੂ ਦੇ ਗਵਾਹ ਜਾ ਕੇ ਵਚਨ ਖਿਲਾਰਦੇ ਆਰਿਆਂ ਨਾਲ ਚੀਰੇ ਜਾਂਦੇ ਰਤਾ ਵੀ ਨਾ ਡਰਦੇ, ਸਦਾ ਦਿੰਦੇ ਨੇ ਉਹ ਮੌਤ ਨੂੰ ਵੰਗਾਰ... ਦੇਖੋ ਇਬਰਾਨੀਆਂ ਦਾ ਗਿਆਰਾ ਪਾਠ ਪੜ੍ਹ ਕੇ ਨਬੀਆਂ ਰਸੂਲਾਂ ਵਾਲੀ ਨੀਂਹ ਉੱਤੇ ਖੜ੍ਹ ਕੇ ਬਾਣੀ ਰੱਬ ਦੀ ਏਹ ਆਖੇ ਬਾਰ-ਬਾਰ ਯਿਸ਼ੂ ਨਾਮ ਦੇ ਕਰਨੇ ਪ੍ਰਚਾਰ...