All songs

Song 413

ਮੈਂ ਸਬਰ ਦੇ ਨਾਲ ਆਸ ਰੱਖ ਕੇ

ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹੋਵਾਹ ਦੀ ਕਰਦਾ ਸਾਂ ਇੰਤਜ਼ਾਰੀ ਤਦ ਓਸ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋ-ਜ਼ਾਰੀ ਓਹ ਖਤਰੇ ਦੇ ਟੋਏ ਤੇ ਖੋਬਿਆਂ ਤੋਂ ਹੈ ਮੈਂਨੂੰ ਕੱਢ ਕੇ ਲੈ ਆਇਆ ਬਾਹਰ ਚੱਟਾਨ ਉੱਤੇ ਰੱਖੇ ਪੈਰ ਮੇਰੇ ਤੇ ਬਖ਼ਸ਼ੀ ਕਦਮਾਂ ਨੂੰ ਉਸਤੁਵਾਰੀ ਖੁਦਾ ਨੇ ਗੀਤ ਇਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ਼ ਉਸਦੀ ਬਥੇਰੇ ਮੰਨਣਗੇ ਖੌਫ਼ ਉਸਦਾ ਤੇ ਆਸ ਰੱਖਣ ਰੱਬ ਉੱਤੇ ਸਾਰੀ ਮੁਬਾਰਕ ਓਸੇ ਦਾ ਹਾਲ ਜਾਨੋ ਯਹੋਵਾਹ ਉੱਤੇ ਭਰੋਸਾ ਜਿਸਦਾ ਘਮੰਡੀਆਂ ਕੋਲ ਓਹ ਨਹੀਂ ਜਾਂਦਾ ਨਾ ਝੂਠੀਆਂ ਨਾਲ ਰੱਖਦਾ ਯਾਰੀ