All songs

Song 46

ਅੱਖੀਆਂ ਚੁਕਣਾ ਹਾਂ ਮੈਂ ਵੱਲ ਪਹਾੜਾਂ

ਅੱਖੀਆਂ ਚੁਕਣਾ ਹਾਂ ਮੈਂ ਵੱਲ ਪਹਾੜਾਂ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਮੇਰੀ ਮਦਦ ਨੂੰ ਰੱਬ ਆਪੀ ਆਇਆ, ਜਿਸਨੇ ਧਰਤੀ ਅਕਾਸ਼ ਬਣਾਇਆ, ਤੇਰੇ ਪੈਰਾਂ ਨੂੰ ਦੇਵੇ ਖਲ੍ਹਾਰਾ। ਮਦਦ ਲਈ ਮੈਂ..... ਤੇਰਾ ਰਾਖਾ ਨਾ ਕਦੀ ਉਂਘਲਾਵੇ, ਤੇਰੇ ਰੱਬ ਨੂੰ ਨੀਂਦਰ ਵੀ ਨਾ ਆਵੇ, ਇਸਰਾਏਲ ਦੀਆਂ ਰੱਖਦਾ ਉਹ ਤਾੜਾਂ। ਮਦਦ ਲਈ ਮੈਂ..... ਆਪੀਂ ਤੇਰਾ ਖੁਦਾਵੰਦ ਰਖਵਾਲਾ, ਤੇਰੇ ਉੱਤੇ ਉਹ ਛਾਂ ਕਰਨ ਵਾਲਾ, ਸ਼ੁਕਰ ਉਸੇ ਦਾ ਹਰ ਦਮ ਗੁਜਾਰਾਂ। ਮਦਦ ਲਈ ਮੈਂ..... ਦਿਨੇ ਸੂਰਜ ਨਾ ਤੈਨੂੰ ਸਤਾਵੇ, ਰਾਤੀਂ ਚੰਨ ਵੀ ਨਾ ਕੁਝ ਦੁਖ ਪੁਚਾਵੇ, ਖੌਫ਼ ਖਾਵੇਂਗਾ ਨਾ ਵਿਚ ਉਜਾੜਾਂ। ਮਦਦ ਲਈ ਮੈਂ..... ਤੇਰਾ ਰੱਬ ਤੈਨੂੰ ਆਪੀ ਬਚਾਂਦਾ, ਸਾਰੀਆਂ ਬਦੀਆਂ ਤੋਂ ਤੈਨੂੰ ਛੁਡਾਉਂਦਾ ਤੇਰੀ ਜ਼ਿੰਦਗੀ ਦੀਆਂ ਰੱਖੇ ਉਹ ਤਾੜਾਂ। ਮਦਦ ਲਈ ਮੈਂ ..... ਤੇਰੇ ਰਾਹ ਵਿਚ ਖੁਦਾਵੰਦ ਤਆਲਾ, ਸਦਾ ਹੋਵੇਗਾ ਤੇਰਾ ਰਖਵਾਲਾ, ਮੈਂ ਤੇ ਰੱਬ ਹੀ ਨੂੰ ਹਰ ਦਮ ਪੁਕਾਰਾਂ। ਮਦਦ ਲਈ ਮੈਂ .....