All songs

Song 42

ਫ਼ਜ਼ਲ ਨਾਲ ਐ ਰੱਬ, ਬਖ਼ਸ਼ ਗੁਨਾਹ ਸਭ ਮੇਰੇ

ਫ਼ਜ਼ਲ ਨਾਲ ਐ ਰੱਬ, ਬਖ਼ਸ਼ ਗੁਨਾਹ ਸਭ ਮੇਰੇ, ਵਾਂਗੂ ਫ਼ਜ਼ਲ ਰਹਿਮ ਕਰ ਤੂੰ ਏ ਉੱਤੇ ਮੇਰੇ। ਚੰਗੀ ਤਰ੍ਹਾਂ ਧੋ ਦੇ ਮੇਰੀ ਕਰ ਸਫਾਈ, ਮੈਨੂੰ ਕਰ ਤੂੰ ਪਾਕ ਸਾਫ ਬਖ਼ਸ਼ ਦੇ ਸਭ ਬੁਰਿਆਈ। ਕਿਉਂ ਜੋ ਸਭ ਬੁਰਿਆਈ ਅਪਨੀ ਮੈਂ ਮੰਨ ਲੈਂਦਾ, ਮੇਰਾ ਜੋ ਗੁਨਾਹ ਹੈ ਮੇਰੇ ਅੱਗੇ ਰਹਿੰਦਾ। ਐ ਖੁਦਾ ਮੈਂ ਤੇਰਾ ਗੁਨਾਹ ਕੀਤਾ ਭਾਰੀ, ਤੇਰੇ ਹਜ਼ੂਰ ਵਿਚ ਬਦੀ ਕੀਤੀ ਸਾਰੀ। ਤਾਂ ਤੂੰ ਆਪਣੀ ਗੱਲ ਵਿੱਚ ਸੱਚਾ ਹੋ ਹਰ ਹਾਲਤ, ਰਾਸਤੀ ਜ਼ਾਹਿਰ ਹੋਵੇ ਕਰੇ ਜਦ ਅਦਾਲਤ। ਮੈਂ ਵੀ ਪੈਦਾ ਹੋਇਆ ਵੇਖੋ ਵਿਚ ਬੁਰਿਆਈ, ਮੈਨੂੰ ਵਿਚ ਗੁਨਾਹ ਦੇ ਜੰਮਿਆ ਮੇਰੀ ਮਾਈ।