All songs

Song 453

ਚੁੰਮ ਛਾਤੀ ਨਾਲ ਲਾਵਾਂ, ਤੇਰਾ ਸ਼ੁਕਰ ਮਨਾਵਾ

ਚੁੰਮ ਛਾਤੀ ਨਾਲ ਲਾਵਾਂ, ਤੇਰਾ ਸ਼ੁਕਰ ਮਨਾਵਾ ਹਨੇਰੀ ਜ਼ਿੰਦਗੀ ਮੇਰੀ ਚ, ਸ਼ਮਾਦਾਨ ਜਲ ਗਿਆ ਪੜ੍ਹਿਆ ਪੋਥੀ ਚੋ ਮੇਰਾ ਨਾਮ ਮਿਲ ਗਿਆ Verse ਨਹੀਂ ਸੀ ਜ਼ਿੰਦਗੀ ਚ ਆਸ, ਸੀ ਨਿਰਾਸ਼ੇ ਫਿਰਦੇ ਇਹੋ ਹੁੰਦਾ ਸੀ ਮਹਿਸੂਸ, ਅਸੀਂ ਥੋੜੇ ਚਿਰ ਦੇ ਪੋਥੀ ਜ਼ਿੰਦਗੀ ਚ ਆਈ ਸਾਨੂੰ ਰਾਜ ਮਿਲ ਗਿਆ ਪੜ੍ਹਿਆ ਪੋਥੀ ਚੋ ਮੇਰਾ ਨਾਮ ਮਿਲ ਗਿਆ Verse ਇਹ ਹੈ ਸ਼ਹਿਦ ਨਾਲੋਂ ਮਿੱਠੀ, ਦੇਖਿਆ ਮੈ ਚੱਖ ਕੇ ਇਹਨੂੰ ਪੜ੍ਹਦਾ ਰਵਾਂ ਮੈ, ਰਾਤਾ ਵੇਲੇ ਉੱਠਕੇ ਇਹ ਸ਼ਹਿਦ ਨਾਲੋਂ ਮਿੱਠਾ ਵਰਧਮਾਨ ਮਿਲ ਗਿਆ ਪੜ੍ਹਿਆ ਪੋਥੀ ਚੋ ਮੇਰਾ ਨਾਮ ਮਿਲ ਗਿਆ Verse ਗੱਲਾਂ ਦੂਤ ਨਾਲ ਕਰਾਵੇ, ਨਾਲ ਯਿਸ਼ੂ ਦੇ ਮਿਲਾਵੇ ਖੋਲ ਰਸਤਾ ਮੇਰੇ ਲਈ ਮੈਨੂੰ ਸਵਰਗ ਮੈਨੂੰ ਐਸਾ ਇਹ ਅਜੀਬ ਪਰਮਾਣ ਮਿਲ ਗਿਆ ਪੜ੍ਹਿਆ ਪੋਥੀ ਚੋ ਮੇਰਾ ਨਾਮ ਮਿਲ ਗਿਆ Verse ਪੋਥੀ ਨਬੀ ਨਾਲ ਮਿਲਾਵੇ, ਪੋਥੀ ਆਤਮਿਕ ਬਣਾਵੇ ਮੈਨੂੰ ਕਰਕੇ ਬਹਾਲ, ਅਬਰਾਹਾਮ ਨਾਲ ਮਿਲਾਵੇ ਕਿੰਨਾ ਸੋਹਣਾ ਜਿਹਾ ਮੈਨੂੰ ਪੈਗ਼ਾਮ ਮਿਲ ਗਿਆ ਪੜ੍ਹਿਆ ਪੋਥੀ ਚੋ ਮੇਰਾ ਨਾਮ ਮਿਲ ਗਿਆ