Song 142
ਰੱਖ ਕੇ ਉਮੀਦਾਂ ਮੈਂ ਆਇਆ
ਰੱਖ ਕੇ ਉਮੀਦਾਂ ਮੈਂ ਆਇਆ
ਮੇਰੇ ਖੁਦਾਇਆ ਦੇ ਤੂੰ ਸਹਾਰਾ
ਰੂਹ ਜਿਸਮ ਜਾਨ ਵਿੱਚ ਜੋ ਹੈ ਗੁਨਾਹ
ਤੂੰ ਹੈ ਦਯਾਲੂ ਕਰ ਦੇ ਸ਼ਮਾ
ਆਪਣੇ ਲਹੂ ਨਾਲ ਕਰ ਨਿਆਰਾ
ਮੇਰਾ ਦਿਲ ਚਾਹੇ ਮੈਂ ਅੱਗੇ ਵਧਾਂ
ਵਿੱਚ ਬੀਆਬਾਨ ਦੇ ਤੈਨੂੰ ਤੱਕਾਂ
ਆਪਣੀ ਤੂੰ ਕਿਰਪਾ ਦਾ ਰੱਖ ਛਾਇਆ
ਵਾਂਗਰ ਸ਼ਾਗਿਰਦਾਂ ਮੈਂ ਦਰਸ਼ਨ ਦਿਖਾ ਦਾ
ਰੱਖਾਂ ਉਡੀਕਾਂ ਮਿਲਣੇ ਦਾ ਚਾਹ
ਅਰਪਣ ਕਰਾਂ ਮੈਂ ਜੀਵਨ ਸਾਰਾ
ਹੁਣ ਜਦ ਮੈਂ ਦੇਖਾਂ ਆਮਦ ਨਿਸ਼ਾਨ
ਦੇ ਤੂੰ ਬੇਦਾਰੀ ਹੋਵਾਂ ਸ਼ਾਦਮਾਨ
ਕਿਉਂਕਿ ਅਨੰਦ ਦਾ ਦਿਨ ਆਇਆ
ਜਿਸ ਤਰ੍ਹਾਂ ਸੰਤਾਂ ਨੇ ਪਾਇਆ ਅਰਾਮ
ਮਿਲ ਜਾਵੇ ਮੈਨੂੰ ਮੇਰਾ ਸਥਾਨ
ਉੱਥੇ ਗੁਜਾਰਾਂ ਮੈਂ ਜੀਵਨ ਸਾਰਾ