Song 25
ਯਾ ਰੱਬ ਤੂੰ ਮੇਰੀ ਪਨਾਹ ਹੈ
ਯਾ ਰੱਬ ਤੂੰ ਮੇਰੀ ਪਨਾਹ ਹੈ,
ਸੋ ਤੂੰ ਹੈ ਮੇਰੀ ਜਾਨ,
ਖੁਦਾਵੰਦ ਦੇ ਵਿੱਚ ਰਹਿੰਦੀ ਹੈ,
ਓਹ ਤੇਰਾ ਹੈ ਮੁਕਾਮ।
ਸੋ ਤੇਰੇ ਉੱਤੇ ਕਦੀ ਵੀ ਨਾ ਆਫ਼ਤ ਆਵੇਗੀ,
ਤਪਾਲੀ ਤੇਰੇ ਡੇਰੇ ਵਿੱਚ ਨਾ ਕਦੀ ਜਾਵੇਗੀ।
ਰੱਬ ਤੇਰੇ ਵਾਸਤੇ ਕਰੇਗਾ,
ਫ਼ਰਿਸ਼ਤਿਆਂ ਨੂੰ ਫ਼ਰਮਾਨ,
ਕਿ ਓਹ ਸਭ ਤੇਰੀਆਂ
ਰਾਹਵਾਂ ਵਿੱਚ ਹੋਣ ਤੇਰੇ ਨਿਗਾਹਬਾਨ।
ਸੋ ਤੈਨੂੰ ਆਪਣਿਆਂ ਹੱਥਾਂ ਤੇ ਓਹ,
ਆਪ ਉਠਾਵਣਗੇ,
ਤਦ ਪੱਥਰਾਂ ਦੇ ਨਾਲ
ਤੇਰੇ ਪੈਰ ਨਾ ਠੇਡੇ ਖਾਵਣਗੇ।
ਤੂੰ ਸ਼ੇਰ ਤੇ ਸੱਪ ਲਤਾੜੇਂਗਾ,
ਸ਼ੇਰ ਬੱਚੇ ਅਜ਼ਗਰ ਵੀ,
ਤੂੰ ਪੈਰਾਂ ਹੇਠਾਂ ਫੇਵੇਂਗਾ
ਫਿਰ ਖੋਪੜੀ ਓਹਨਾਂ ਦੀ।