Song 443
ਅੱਜ ਫੇਰ ਤੂੰ ਬੋਲ ਖ਼ੁਦਾ
ਅੱਜ ਫੇਰ ਤੂੰ ਬੋਲ ਖ਼ੁਦਾ,
ਅਸੀਂ ਤੈਨੂੰ ਸੁਣਨਾ ਚਾਉਂਦੇ ਆ
ਅੱਜ ਫੇਰ ਤੂੰ ਰੋਟੀ ਤੋੜ,
ਅਸੀਂ ਤੈਨੂੰ ਛੂਣਾ ਚਾਉਂਦੇ ਆ
ਅਸੀਂ ਤੈਨੂੰ ਸੁਣਨਾ ਚਾਉਂਦੇ ਆ
ਅਸੀਂ ਤੈਨੂੰ ਛੂਣਾ ਚਾਉਂਦੇ ਆ
Verse
ਜਿਵੇਂ ਅਦਨ ਦੇ ਬਾਗ਼ ਚ,
ਆਦਮ ਦੇ ਨਾਲ ਬੋਲਦਾ ਸੀ
ਤੂੰ ਵਚਨਾਂ ਦੇ ਪ੍ਰਕਾਸ਼ਨ ਨੂੰ,
ਉਸਦੇ ਲਈ ਖੋਲਦਾ ਸੀ
ਅੱਜ ਫੇਰ ਤੂੰ ਵਚਨ ਨੂੰ ਖੋਲ
ਤੇਰੇ ਨਾਲ ਉੱਡਣਾ ਚਾਉਂਦੇ ਆ