Song 250
ਖੁਦਾਵੰਦ ਨੂੰ ਉਡੀਕਦੀ ਰਹਿ
ਖੁਦਾਵੰਦ ਨੂੰ ਉਡੀਕਦੀ ਰਹਿ
ਅਰਾਮ ਨਾਲ ਮੇਰੀ ਜਾਨ,
ਕਿ ਉਸ ਤੋਂ ਮੇਰੀ ਹੈ ਉਮੇਦ ਉਹ ਮੇਰੀ ਹੈ ਚੱਟਾਨ।
ਉਹ ਮੇਰੀ ਜਾਨ ਦਾ ਕਿਲਾ ਹੈ
ਨਜਾਤ ਤੇ ਪਨਾਹਗਾਹ
ਸੋ ਮੈਂ ਤੇ ਆਪਣੇ ਜਗਾਹ ਤੋਂ ਨਾ ਕਦੀ ਟਲਾਂਗਾ।
ਖੁਦਾ ਥੀਂ ਮੇਰੀ ਹੈ ਨਜਾਤ ਹੈ ਉਸ ਥੀਂ ਮੇਰੀ ਸ਼ਾਨ,
ਖੁਦਾਵੰਦ ਮੇਰੀ ਪਨਾਹ ਹੈ ਜ਼ੋਰ ਮੇਰੇ ਦੀ ਚੱਟਾਨ।
ਆਸ ਉਹਦੇ ਉੱਤੇ ਰੱਖੋ ਸਭ ਐ ਉੱਮਤੋ ਸਦਾ,
ਝੁਕਾਓ ਉਹਦੇ ਅੱਗੇ ਦਿਲ ਕਿ ਉਹੋ ਹੈ ਖੁਦਾ।