Song 53
ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ
ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ,
ਤਾਰੀਫ਼ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ।
ਬਰਬਤ ਤੇ ਬੀਨ ਜਾਗੋ ਮੈਂ ਜਾਗਾਂਗਾ ਸਵੇਰੇ,
ਕੌਮਾਂ ਤੇ ਉਮਤਾਂ ਵਿੱਚ ਸ਼ੁਕਰਾਨੇ ਗਾਵਾਂ ਤੇਰੇ।
ਵੱਡੀ ਤੇਰੀ ਹੈ ਰਹਿਮਤ ਅਸਮਾਨਾਂ ਤੋਂ ਵੀ ਉੱਚੀ
ਯਾ ਰੱਬ ਤੇਰੀ ਅਮਾਨਤ ਹੈ ਬੱਦਲਾਂ ਤੀਕ ਪਹੁੰਚੀ।
ਅਸਮਾਨਾਂ ਉੱਤੇ ਹੋ ਤੂੰ ਉੱਚਾ ਮੇਰੇ ਖ਼ੁਦਾਯਾ
ਸਭ ਧਰਤੀ ਉੱਤੇ ਜ਼ਾਹਿਰ ਹੋਵੇ ਜ਼ਲਾਲ ਤੇਰਾ।