Song 45
ਆ ਬੰਦਗੀ 'ਚ ਆ ਜਾ ਤੂੰ
ਆ ਬੰਦਗੀ 'ਚ ਆ ਜਾ ਤੂੰ,
ਜ਼ਿੰਦਗੀ ਬਚਾ ਲੈ
ਇੱਕ ਪਾਕ ਨਾਂ ਰੱਬ ਦਾ,
ਉਸ ਨਾਮ ਨੂੰ ਕਮਾ ਲੈ
ਸ਼ਬਦਾਂ ਦੇ ਰਾਹੀਂ ਆਇਆ,
ਖੁਦ ਆਪ ਸੀ ਖੁਦਾਇਆ।
ਜਿਸ ਆਪ ਸਭ ਬਣਾਇਆ,
ਉਸਦੇ ਦਰ ਤੇ ਸਿਰ ਝੁਕਾ ਲੈ।
ਆ ਬੰਦਗੀ 'ਚ ਆ ਜਾ....
ਮੇਰੇ ਦਿਲ ਨੂੰ ਸਾਫ ਕਰ ਦਿਓ,
ਮੇਰੇ ਪਾ ਮਾਫ਼ ਕਰ ਦਿਓ।
ਸਾਗਰ ਹੈ ਉਹ ਦਯਾ ਦਾ,
ਉਹਦੇ ਰਾਹਾਂ ਵਿੱਚ ਦਿਲ ਵਿਛਾ ਲੈ।
ਆ ਬੰਦਗੀ 'ਚ ਆ ਜਾ....
ਮੁਹੱਬਤ ਦਾ ਬਾਦਸ਼ਾਹ ਹੈ,
ਬੇਚੈਨ ਲਈ ਸ਼ਿਫ਼ਾ ਹੈ।
ਵੇਲਾ ਹੈ ਤੇਰੇ ਵਾਸਤੇ,
ਨਾ ਵਕਤ ਨੂੰ ਗਵਾ ਲੈ।
ਆ ਬੰਦਗੀ 'ਚ ਆ ਜਾ....
ਆਵੇਗਾ ਉਹਦਾ ਵਾਅਦਾ,
ਹੁਣ ਵਕਤ ਨਾ ਜ਼ਿਆਦਾ।
ਯਿਸੂ ਖੁਦਾ ਦਾ ਹੈ ਬੇਟਾ,
ਰੂਹੇ ਪਾਕ ਨੂੰ ਤੂੰ ਪਾ ਲੈ।
ਆ ਬੰਦਗੀ 'ਚ ਆ ਜਾ....