All songs

Song 423

ਭੱਜਦਾ ਸੀ ਮੈਂ ਓਹਦੇ ਦਿੱਤੇ ਕੰਮ ਤੋਂ

ਭੱਜਦਾ ਸੀ ਮੈਂ ਓਹਦੇ ਦਿੱਤੇ ਕੰਮ ਤੋਂ ਕਰਨਾ ਚਾਉਂਦਾ ਸੀ ਸਭ ਆਪਣੇ ਹੀ ਦਮ ਤੋਂ ਛੁਪਿਆ ਸੀ ਹੀਰਾ ਓਹਨੇ ਆਪ ਘੜਿਆ ਡੁੱਬਦੇ ਦਾ ਮੇਰਾ ਓਹਨੇ ਹੱਥ ਫੜਿਆ Verse ਨਾ ਕੋਈ ਮੇਰਾ ਰੂਪ ਸੀ, ਨਾ ਕੋਈ ਸਰੂਪ ਮੇਰੇ ਜਿਹੇ ਪਾਪੀ ਉੱਤੇ ਦਿਆ ਕੀਤੀ ਖੂਬ ਦੁਨੀਆ ਨੇ ਰੱਦਿਆ, ਓਹਨੇ ਗਲ ਲਾਇਆ ਹਰ ਕੀਤੇ ਪਾਪ ਦਾ ਕੋਹੜਾ ਓਹਨੇ ਖਾਇਆ Verse ਵੇਖਦਾ ਸੀ ਸਾਰਾ ਜੱਗ ਜਿਵੇਂ ਕੋਈ ਅਜੀਬ ਸੀ ਮੇਰਿਆਂ ਦੁੱਖਾਂ ਵਿੱਚ ਨਾ ਕੋਈ ਕਰੀਬ ਸੀ ਮੇਰੇ ਤੇ ਮੁਸੀਬਤਾਂ ਦੇ ਵਿੱਚ ਖੜਿਆ ਮੇਰੇ ਹਰ ਵੈਰੀ ਨਾਲ ਆਪ ਲੜਿਆ Verse ਰੋਗਾ ਤੇ ਬਿਮਾਰੀਆਂ ਚ ਦਵਾ ਨਾ ਕੋਈ ਕੰਮ ਦੀ ਖ਼ੁਸ਼ ਤਾਂ ਹੁੰਦਾ ਸੀ ਖੁਸ਼ੀ ਸਿਗੀ ਕੁਝ ਲਮ ਦੀ ਸੱਜਾ ਹੱਥ ਓਹਨੇ ਮੇਰੇ ਸਿਰ ਧਰਿਆ ਮੇਰਾ ਹਰ ਹੰਝੂ ਓਹਨੇ ਸਾਫ ਕਰਿਆ Verse ਮੈ ਪਿਆਸਾ ਤੇਰੇ ਲਈ ਮੈਨੂੰ ਭਰਦੇ ਤੂੰ ਯਿਸੂ ਲਹੂ ਨਾਲ ਕਰ ਸਾਫ ਨਵਾ ਕਰਦੇ ਤੂੰ ਯਿਸੂ ਦੁਨੀਆ ਨੂੰ ਛੱਡ ਤੇਰੇ ਪਿੱਛੇ ਹੋ ਤੁਰਾਂ ਹਰ ਇਕ ਪੀੜਾ ਸਹਿ ਕੇ, ਤੇਰੇ ਲਈ ਜੀਵਾਂ ਰੁੱਸਦੀ ਰੁੱਸ ਜਾਵੇ ਇਹ ਦੁਨੀਆ ਮੈ ਤੇ ਮੇਰੇ ਯਿਸੂ ਨਾਲ ਖੁਸ਼ ਰਹਿਣਾ ਏ ਦੁਨੀਆ ਭਾਵੇਂ ਮੈਨੂੰ ਮਾਰੇ ਬੋਲੀਆਂ ਆਤਮਾ ਚ ਮੈ ਹਰ ਪਲ ਰਹਿਣਾ ਏ ਵਾਅਦਾ ਆਉਣ ਦਾ ਏ ਕੀਤਾ ਪੂਰਾ ਕਰਦੇ ਤੂੰ ਯਿਸੂ ਲਹੂ ਨਾਲ ਕਰ ਸਾਫ ਨਵਾ ਕਰਦੇ ਯਿਸੂ