All songs

Song 40

ਸਾਨੂੰ ਮੌਤ ਦੀ ਨਾ ਰਤੀ ਪ੍ਰਵਾਹ

ਸਾਨੂੰ ਮੌਤ ਦੀ ਨਾ ਰਤੀ ਪ੍ਰਵਾਹ-2 ਅਸੀਂ ਛੱਡਾਂਗੇ ਨਾ ਕਦੀ ਉਹਦਾ ਰਾਹ ਯਹੋਵਾਹ ਸਾਡੇ ਨਾਲ-2 ਹੈ ਅਸੀਂ ਮੌਤ ਦੀਆਂ ਵਾਦੀਆਂ 'ਚ ਲੰਘਾਂਗੇ ਗੱਲਾਂ ਉਹਦੀਆਂ ਸੁਣਾਵਾਂਗੇ ਨਾ ਸੰਗਾਂਗੇ-2 ਸਾਡਾ ਜਿਉਂਦਾ ਯਿਸੂ ਸਾਡੀ ਏ ਪਨਾਹ-2 ਯਹੋਵਾਹ.... ਸਾਨੂੰ ਖ਼ੌਫ਼ ਨਹੀਂ ਹਨੇਰੀਆਂ ਤੂਫ਼ਾਨਾਂ ਦਾ ਜ਼ੋਰ ਤੋੜ ਦਿਆਂਗੇ ਲਾਣਤੀ ਸ਼ਤਾਨਾਂ ਦਾ-2 ਅਸੀਂ ਯਿਸੂ ਉੱਤੇ ਲਾਵਾਂਗੇ ਨਿਗਾਹ-2 ਯਹੋਵਾਹ.... ਯਿਸੂ ਸੂਲੀ ਉੱਤੇ ਦੇ ਦਿੱਤੀ ਜਾਨ ਏ ਯਿਸੂ ਜਿੱਤਿਆ ਤੇ ਹਾਰਿਆ ਸ਼ੈਤਾਨ ਏ ਇਕ ਮੁਕਤੀ ਦਾ ਦਾਤਾ ਯਿਸੂ ਨਾਂ ਯਹੋਵਾਹ.....