All songs

Song 399

ਮਹਾਨ ਸੰਦੇਸ਼ ਸਾਡੇ ਹੱਥ ਵਿੱਚ ਆ ਗਿਆ

Chorus ਮਹਾਨ ਸੰਦੇਸ਼ ਸਾਡੇ ਹੱਥ ਵਿੱਚ ਆ ਗਿਆ ਆਕੇ ਓਹ ਆਪਣੇ ਲੋਕਾਂ ਨੂੰ ਬਚਾ ਗਿਆ Verse ਖ਼ੁਦਾਵੰਦ ਨੇ ਆਖਿਆ ਕਿ ਏਲੀਆ ਆਉਂਦਾ ਏ ਡਿੱਗੀ ਹੋਈ ਸਿੱਖਿਆ ਓਹ ਆਕੇ ਉਠਾਉਂਦਾ ਏ ਆਕੇ ਰਸੂਲਾਂ ਵੱਲ ਦਿਲ ਸਾਡਾ ਲਾ ਗਿਆ ਆਕੇ ਓਹ ਆਪਣੇ ਲੋਕਾਂ ਨੂੰ ਬਚਾ ਗਿਆ Verse ਸਵਰਗ ਦਾ ਲਾੜਾ ਏ ਤੇ ਪ੍ਰਿਥਵੀ ਦੀ ਲਾੜੀ ਏ ਵਚਨ ਨੂੰ ਮੰਨ ਕੇ ਓਹ ਬਣ ਗਈ ਪਿਆਰੀ ਏ ਗੁਪਤ ਮਿਲਾਪ ਆਕੇ, ਲਾੜੀ ਦਾ ਕਰਾਗਿਆ ਆਕੇ ਓਹ ਆਪਣੇ ਲੋਕਾਂ ਨੂੰ ਬਚਾ ਗਿਆ Verse ਏਲੀਆ ਦੀ ਸੇਵਕਾਈ ਵੇਦੀ ਨੂੰ ਉਸਾਰਿਆ ਝੂਠੇ ਨਬੀਆਂ ਨੂੰ ਓਹਨੇ ਖੱਡ ਵਿੱਚ ਮਾਰਿਆ ਇਸ ਯੁੱਗ ਵਿੱਚ ਜਿੱਤ, ਮਿਸ਼ਨਾ ਤੇ ਪਾਗਿਆ ਆਕੇ ਓਹ ਆਪਣੇ ਲੋਕਾਂ ਨੂੰ ਬਚਾ ਗਿਆ Verse ਸਿੱਧ ਵਿਸ਼ਵਾਸ ਅੱਜ ਲਾੜੀ ਨੇ ਲਿਆਉਣਾ ਏ ਤੀਸਰਾ ਖਿਚਾਵ ਫਿਰ ਤਾਹੀ ਓਹਨੇ ਪਾਉਣਾ ਏ ਤੇਨੂੰ ਹੈ ਸ਼ਾਲੋਮ ਲਾੜੀ, ਸਾਨੂੰ ਓਹ ਸੁਣਾ ਗਿਆ ਆਕੇ ਓਹ ਆਪਣੇ ਲੋਕਾਂ ਨੂੰ ਬਚਾ ਗਿਆ Verse ਆਦਮ ਤੇ ਹਵਾ ਨੇ ਜੋਂ ਪੋਥੀ ਸੀ ਗਵਾ ਲਈ ਦੇਕੇ ਲਹੂ ਯਿਸ਼ੂ ਨੇ ਓਹੋ ਸੀ ਛੁੜਾ ਲਈ 1963 ਵਿੱਚ ਸਾਨੂੰ ਓਹ ਫ਼ੜਾ ਗਿਆ ਆਕੇ ਓਹ ਆਪਣੇ ਲੋਕਾਂ ਨੂੰ ਬਚਾ ਗਿਆ