Song 266
ਏ ਖਾਣਾ ਉਕਾਬਾਂ ਦਾ ਸਦਾ ਤਾਜ਼ਾ ਹੁੰਦਾ ਏ
ਏ ਖਾਣਾ ਉਕਾਬਾਂ ਦਾ ਸਦਾ ਤਾਜ਼ਾ ਹੁੰਦਾ ਏ
ਜਿੰਨਾ ਉੱਚਾ ਉੱਡਦਾ ਉਨਾ ਹੀ ਗਹਿਰਾ ਹੁੰਦਾ ਏ
ਉੱਚੀਆਂ ਥਾਵਾਂ 'ਤੇ ਜਾ ਕੇ
ਉਹ ਆਪਣਾ ਘਰ ਬਣਾਉਂਦਾ
ਆਪਣੇ ਬੱਚਿਆਂ ਨੂੰ ਉਹ ਲਿਆ ਕੇ
ਤਾਜ਼ਾ ਮਾਸ ਖਵਾਉਂਦਾ
ਅਸਮਾਨਾਂ ਵਿੱਚ ਉੱਡਦਾ,
ਆਕਾਸ਼ ਦਾ ਰਾਜਾ ਹੁੰਦਾ ਏ
ਆਪਣੇ ਖੰਭਾਂ 'ਤੇ ਚੁੱਕ ਕੇ
ਉੱਚੀਆਂ ਥਾਂਵਾਂ 'ਤੇ ਲੈ ਜਾਂਦਾ
ਉੱਪਰ ਜਾ ਕੇ ਛੱਡ ਦਿੰਦਾ
ਤੇ ਉੱਡਣਾ ਵੀ ਸਿਖਾਉਂਦਾ
ਕਦੇ ਪਾਪ ਨਹੀਂ ਕਰਨਾ,
ਆਪਣੀ ਦੁਲਹਨ ਨੂੰ ਕਹਿੰਦਾ
ਗਿਰਝਾਂ ਵਾਲਾ ਵਚਨ ਕਦੇ
ਸੱਚੀ ਦੁਲਹਨ ਨੇ ਨਹੀਂ ਖਾਣਾ
ਤਾਜ਼ਾ ਮੰਨਾ ਖਾ ਕੇ ਤੇ ਉਨ੍ਹੇ
ਰੂਹ ਦੇ ਨਾਲ ਭਰ ਜਾਣਾ
ਬੰਦਗੀ ਵਿੱਚ ਬੈਠੇ ਸੰਤਾਂ ਦਾ
ਮਨ ਤਾਜ਼ਾ ਹੁੰਦਾ ਏ
ਵਾਂਗ ਉਕਾਬਾਂ ਮਾਰ ਉਡਾਰੀ
ਇੱਕ ਦਿਨ ਸੰਤਾਂ ਜਾਣਾ
ਦੁਨੀਆਂ ਦੇ ਲੋਕਾਂ ਨੇ ਲੱਭਣਾ
ਨਜ਼ਰ ਕਿਸੇ ਨਹੀਂ ਆਉਣਾ
ਦੁਨੀਆਂ ਨੂੰ ਸੜਨਾ ਪਉ,
ਸੇਕ ਵੀ ਜ਼ਿਆਦਾ ਹੁੰਦਾ ਏ
ਮੱਤੀ ਮਰਕੁਸ ਲੂਕਾ ਨੇ ਹੈ
ਸਭ ਨੂੰ ਦੁੱਧ ਪਿਲਾਇਆ
ਸੰਤ ਯੂਹੰਨਾ ਨੇ ਆ ਕੇ
ਲੇਲੇ ਦਾ ਮਾਸ ਖੁਆਇਆ
ਸਵਰਗਾਂ ਵਿੱਚ ਲੈ ਜਾਣਾ,
ਮਸੀਹ ਦਾ ਵਾਦਾ ਹੁੰਦਾ ਏ
ਰਾਜਿਆਂ ਦੀ ਕਿਤਾਬ ਦੇ ਵਿੱਚ
ਇਹ ਏਲੀਆਹ ਬਣ ਕੇ ਆਇਆ
ਈਜ਼ਬਲ ਦੇ ਝੂਠੇ ਨਬੀਆਂ ਨੂੰ
ਜਾਨੋਂ ਮਾਰ ਮੁਕਾਇਆ
ਇਹਨੇ ਕੰਮ ਪੂਰਾ ਕਰਕੇ
ਰਥਾਂ ਵਿੱਚ ਜਾਣਾ ਹੁੰਦਾ ਹੈ
ਕੂਚ ਦੀ ਕਿਤਾਬ ਦੇ ਵਿੱਚ
ਇਹ ਮੂਸਾ ਬਣ ਖਲੋਤਾ
ਖੁਦਾ ਨੇ ਦਿੱਤੀ ਸ਼ਕਤੀ ਤੇ
ਹੱਥ ਵਿੱਚ ਦਿੱਤਾ ਇੱਕ ਸੋਟਾ
ਫਿਰ ਉਤਰ ਪਹਾੜ ਉੱਤੋਂ
ਮਿਸਰ ਵੱਲ ਜਾਣਾ ਹੁੰਦਾ ਏ
ਬਾਈਬਲ ਵਿੱਚ ਇਹ ਚੌਥਾ ਜੰਤੂ
ਸੱਤਵੇਂ ਯੁੱਗ ਵਿੱਚ ਆਇਆ
ਭਾਈ ਬ੍ਰਾਨਹਮ ਦੇ ਵਿੱਚੋਂ ਦੀ
ਸਭ ਨੂੰ ਮਾਸ ਖੁਆਇਆ
ਪੁਲਪਿਟ ਤੇ ਆ ਜਾਵੇ
ਬੜਾ ਲਲਕਾਰਾ ਹੁੰਦਾ ਏ
ਦੁਲਹਨ ਨੂੰ ਦੋ ਖੰਭ ਮਿਲ ਗਏ
ਇਕ ਨਵਾਂ ਤੇ ਇੱਕ ਪੁਰਾਣਾ
ਮੋਹਰਾਂ ਦੇ ਪ੍ਰਕਾਸ਼ਨ ਨੇ
ਉਹਨੂੰ ਉੱਡਣਾ ਵੀ ਸਿਖਾਉਣਾ
ਇਹਨੇ ਮਾਰ ਉਡਾਰੀ
ਰੈਪਚਰ ਦੇ ਵਿੱਚ ਜਾਣਾ ਹੁੰਦਾ ਏ
ਏ ਖਾਣਾ ਉਕਾਬਾਂ ਦਾ.....