Song 448
ਜ਼ਰਾ ਸੁਣ ਮੌਤ ਪਿਆਰੀਏ
ਜ਼ਰਾ ਸੁਣ ਮੌਤ ਪਿਆਰੀਏ
ਤੂੰ ਮੇਰਾ ਕੀ ਗਵਾਵੇਗੀ?
ਸਗੋ ਤੂੰ ਨਾਲ ਮਸੀਹਾ ਦੇ
ਮੇਰਾ ਮੇਲ ਕਰਾਵੇਗੀ
Verse
ਚਲੋ ਇਹ ਮੰਨ ਵੀ ਲੈਂਦੇ ਹਾਂ
ਬਿਮਾਰੀ ਆ ਵੀ ਸਕਦੀ ਹੈ
ਮੇਰੇ ਹਸਮੁੱਖ ਜਿਹੇ ਚਿਹਰੇ ਤੇ
ਉਦਾਸੀ ਛਾ ਵੀ ਸਕਦੀ ਹੈ
ਜਿਹੜੀ ਅੱਗ ਦਿਲ ਦੇ ਵਿੱਚ ਮੱਚਦੀ
ਤੂੰ ਉਸਨੂੰ ਕਿਵੇਂ ਬੁਜਾਵੇਗੀ
Verse
ਜਿਹੜੇ ਨਿਹਚਾ ਦੇ ਕੱਚੇ ਨੇ
ਓਹ ਤੈਥੋ ਹਾਰ ਗਏ ਹੋਣੇ
ਮਸੀਹਾ ਦੀ ਕੁਰਬਾਨੀ ਨੂੰ
ਓਹ ਦਿਲੋਂ ਵਿਸਾਰ ਗਏ ਹੋਣੇ
ਮੈਂ ਜਿੱਤਿਆ ਹੋਇਆਂ ਹਾਂ ਮੁੱਢ ਤੋਂ
ਤੂੰ ਮੈਨੂੰ ਵੀ ਕਿਵੇਂ ਹਰਾਵੇਂਗੀ
Verse
ਬੜੀ ਬਹੁਮੁੱਲੀ ਹੁੰਦੀ ਏ
ਨੀ ਮੌਤੇ ਮੌਤ ਮਸੀਹਾਂ ਦੀ
ਆਪੇ ਲੱਥ ਜਾਂਦੀ ਐ
ਸਿਰੋਂ ਪੰਡ ਤਸੀਹਾਂ ਦੀ
ਮੈ ਹੱਸ - ਹੱਸ ਕੇ ਪੀਵਾਂਗਾ
ਜਦੋਂ ਤੂੰ ਜਾਮ ਪਿਲਾਵੇਗੀ