All songs

Song 378

ਯਿਸੂ ਇੱਕੋ ਹੀ ਸਹਾਰਾ ਹੈ ਮੇਰਾ

Chorus ਯਿਸੂ ਇੱਕੋ ਹੀ ਸਹਾਰਾ ਹੈ ਮੇਰਾ ਸਹਾਰੇ ਹੋਰ ਕੀ ਕਰਨੇ ਯਿਸੂ ਰੂਹ ਦਾ ਕਿਨਾਰਾ ਹੈ ਮੇਰਾ ਕਿਨਾਰੇ ਹੋਰ ਕੀ ਕਰਨੇ Verse ਉਹਨੇ ਆਪਣੇ ਸਰੂਪ ਉੱਤੇ ਮੈਂਨੂੰ ਆਪ ਬਣਾਇਆ ਹੈ ਇੱਕ ਪੁਤਲਾ ਬਣਾ ਕੇ ਮਿੱਟੀ ਦਾ ਵਿੱਚ ਸਾਹ ਫੁਕਾਇਆ ਹੈ Verse ਉਹਨੇ ਸਾਡਿਆਂ ਗੁਨਾਹਾਂ ਬਦਲੇ, ਦੁਖ ਕਿੰਨਾ ਹੀ ਉਠਾਇਆ ਹੈ ਯਿਸ਼ੂ ਕਿੰਨਾ ਬਦਨਾਮ ਹੋਇਆ ਸੂਲੀ ਮੋਢੇ 'ਤੇ ਉਠਾਇਆ ਹੈ Verse ਸਾਨੂੰ ਪਾਪਾਂ ਤੋਂ ਛੁਡਾਉਣ ਲਈ ਯਿਸੂ ਧਰਤੀ 'ਤੇ ਆਇਆ ਹੈ ਪਿਆਰ ਕਿੰਨਾ ਹੀ ਮਹਾਨ ਯਿਸ਼ੂ ਦਾ ਨੇਜਾ ਪਸਲੀ 'ਚ ਖਾਇਆ ਹੈ