Song 35
ਤੂੰ ਆਖ ਏ ਮੇਰੀ ਜਾਨ ਮੁਬਾਰਕ ਖੁਦਾ ਹੈ
ਤੂੰ ਆਖ ਏ ਮੇਰੀ ਜਾਨ ਮੁਬਾਰਕ ਖੁਦਾ ਹੈ,
ਤੇ ਉਸੇ ਦਾ ਨਾਮ ਹੀ ਪਵਿੱਤਰ ਸਦਾ ਹੈ।
ਕਦੇ ਵੀ ਭੁਲ ਬਖਸ਼ਿਸ਼ਾਂ ਉਹਦੀਆਂ ਨੂੰ
ਤੂੰ ਕਹਿ ਏ ਮੇਰੀ ਜਾਨ ਮੁਬਾਰਕ ਖੁਦਾ ਹੈ।
ਤੇਰੇ ਸਾਰੇ ਪਾਪਾਂ ਨੂੰ ਉਹ ਹੈ ਮਿਟਾਉਂਦਾ,
ਤੈਨੂੰ ਸਾਰੇ ਰੋਗਾਂ ਤੋਂ ਦੇਂਦਾ ਸ਼ਿਫ਼ਾ ਹੈ।
ਤੇਰੀ ਜਾਨ ਨੂੰ ਮੌਤ ਤੋਂ ਉਹ ਹੈ ਬਚਾਉਂਦਾ,
ਤੈਨੂੰ ਤਾਜ ਰਹਿਮਤ ਦਾ ਕਰਦਾ ਅਤਾ ਹੈ।
ਤੈਨੂੰ ਚੰਗੀਆਂ ਚੀਜ਼ਾਂ ਨਾਲ ਉਹ ਹੈ ਰਜਾਉਂਦਾ,
ਤੇਰੀ ਉਮਰ ਨੂੰ ਉਹ ਖ਼ੁਸ਼ੀ ਬਖ਼ਸ਼ਦਾ ਹੈ।
ਉਕਾਬਾਂ ਦੇ ਵਾਂਗਰ ਤੈਨੂੰ ਜੋਰ ਦੇ ਕੇ,
ਉਹ ਤੇਰੀ ਜਵਾਨੀ ਨੂੰ ਕਰਦਾ ਨਵਾਂ ਹੈ।
ਹੈ ਸਭ ਦੁਖੀਆਂ ਕੰਗਾਲਾਂ ਦੇ ਲਈ ਆਪੀ,
ਨਿਆਂ ਨਾਲ ਸਚਿਆਈ ਕਰਦਾ ਖੁਦਾ ਹੈ।
ਵਿਖਾਇਆ ਹੈ ਰਾਹ ਆਪਣਾ ਮੂਸਾ ਨੂੰ ਉਸਨੇ,
ਬਨੀ ਇਸਰਾਈਲੀਆਂ ਦਾ ਉਹ ਰਹਨੁਮਾ ਹੈ।