Song 451
ਗੱਲ ਸੁਣ ਲੇ ਖ਼ੁਦਾ ਦੀ ਦੁਲਹਨ ਤੂੰ
Chorus
ਗੱਲ ਸੁਣ ਲੇ ਖ਼ੁਦਾ ਦੀ ਦੁਲਹਨ ਤੂੰ
ਤੇਰੀ ਰਾਖੀ ਕਰਨ ਚਾਰ ਜੰਤੂ
ਕਰ ਛੋਟਾ ਨਾ ਆਪਣਾ ਮਨ ਤੂੰ
ਤੇਰੀ ਰਾਖੀ ਕਰਨ ਚਾਰ ਜੰਤੂ
Verse
ਖ਼ੁਦਾ ਨੇ ਚਾਰ ਜੰਤੂ ਠਹਿਰਾਏ
ਆਪਣੇ ਸਿੰਘਾਸਣ ਦੇ ਲੱਗੇ ਬਠਾਏ
ਕਰਦੇ ਉਹ ਰਾਖੀ ਖ਼ੁਦਾ ਦੇ ਵਚਨ ਦੀ
ਨੇੜੇ ਨਾ ਕੋਈ ਦੁਸ਼ਮਨ ਵੀ ਆਵੇ
ਬੱਸ ਕਹਿ ਖ਼ੁਦਾ ਨੂੰ ਧੰਨ ਤੂੰ
ਤੇਰੀ ਰਾਖੀ ਕਰਨ ਚਾਰ ਜੰਤੂ
Verse
ਜੀਵਨ ਦਾ ਰੁਖ਼ ਹੈ ਓਹਨਾ ਵਿਚਾਲੇ
ਹੱਥ ਵਧਾ ਕੇ ਫਲ ਨਾ ਕੋਈ ਖਾ ਕੇ
ਤਲਵਾਰ ਫੜਕੇ ਓਹ ਘੁੰਮਦੇ ਨੇ ਰਹਿੰਦੇ
ਜਿਵੇਂ ਨੇ ਮਹਿਲਾਂ ਦੇ ਬੂਹੇ ਨੂੰ ਤਾਲੇ
ਕਰ ਤੌਬਾ ਤੇ ਫੇਰ ਆਪਣਾ ਮੰਨ ਤੂੰ
ਤੇਰੀ ਰਾਖੀ ਕਰਨ ਚਾਰ ਜੰਤੂ
Verse
ਜੰਤੂ ਖ਼ੁਦਾ ਦੀ ਸ਼ਕਤੀ ਵਿਖਾਉਂਦੇ
ਸ਼ੈਤਾਨੀ ਜ਼ੁਗਤਾਂ ਤੇ ਫਤਿਹ ਉਹ ਪਾਉਂਦੇ
ਲਲਕਾਰ ਬਣਕੇ ਇਹ ਧਰਤੀ ਤੇ ਆਉਂਦੇ
ਸ਼ੈਤਾਨੀ ਘੋੜੇ ਤੇ ਗਲਬਾ ਓਹ ਪਾਉਂਦੇ
ਕਰ ਓਨਾ ਦੀ ਗੱਲ ਤੇ ਕੰਨ ਤੂੰ
ਤੇਰੀ ਰਾਖੀ ਕਰਨ ਚਾਰ ਜੰਤੂ
Verse
ਅੱਗੇ ਤੇ ਪਿੱਛੇ ਅੱਖੀਆ ਉਹ ਰੱਖਦੇ
ਅਗਲਾ ਤੇ ਪਿਛਲਾ ਓਹ ਸਭ ਕੁਝ ਨੇ ਦਸਦੇ
ਬੁੱਧ ਖ਼ੁਦਾ ਦੀ ਓਹਨਾ ਚ ਵਸਦੀ
ਮਾਰਗ ਖ਼ੁਦਾ ਦਾ ਓਹ ਚੁਣਿਆ ਨੂੰ ਦਸਦੇ
ਕਰ ਵਿਸ਼ਵਾਸ ਹੋ ਜਾ ਮਗਨ ਤੂੰ
ਤੇਰੀ ਰਾਖੀ ਕਰਨ ਚਾਰ ਜੰਤੂ