All songs

Song 464

ਜੇ ਇੱਕ ਦਰਵਾਜਾ ਬੰਦ ਹੋਵੇਗਾ

ਜੇ ਇੱਕ ਦਰਵਾਜਾ ਬੰਦ ਹੋਵੇਗਾ ਤੇ ਦੂਜਾ ਤੇਰੇ ਲਈ, ਖੁੱਲ ਜਾਵੇਗਾ ਤੈਥੋਂ ਦੂਰ ਨਾ ਰਹੇਗਾ, ਕਦੇ ਤੈਨੂੰ ਨਾ ਛੱਡੇਗਾ ਓਹਦਾ ਨਾਮ ਹੈ ਯਹੋਵਾਹ ਫ਼ਿਕਰ ਨਾ ਕਰੀ ਓਹਦਾ ਨਾਮ ਹੈ ਯਹੋਵਾਹ ਜਰਾ ਵੀ ਨਾ ਡਰੀਂ ਓਹਦਾ ਨਾਮ ਹੈ ਯਹੋਵਾਹ Verse ਸਬਰ, ਰੱਖੀ ਤੂੰ ਆਸ, ਕਿਸੇ ਉੱਤੇ ਲਾਈਂ ਨਾਂ ਸੰਗ ਹੈ ਯਹੋਵਾਹ, ਓਹਨੂੰ ਦਿਲ ਤੋਂ ਭੁਲਾਈ ਨਾ ਤੇਰੇ ਲਈ ਓਹ ਯਹੋਵਾਹ, ਬਣ ਜਾਵੇਗਾ ਯਹੋਵਾਹ ਓਹਦਾ ਨਾਮ ਹੈ ਯਹੋਵਾਹ Verse ਵਾਂਗਰਾਂ, ਮਨੁੱਖਾ ਦੇ ਓਹ ਨਹੀਓ ਬੇ ਸਬਰਾ ਵੇਖੇ ਤੇਰੀ ਮਿਹਨਤ, ਓਹ ਨਹੀਓ ਬੇ ਕਦਰਾ ਦਿਲ ਤੋੜੇਗਾ ਨਾ ਤੇਰਾ, ਹੱਥ ਛੋੜੇਗਾ ਨਾ ਤੇਰਾ ਓਹਦਾ ਨਾਮ ਹੈ ਯਹੋਵਾਹ Verse ਆਖਿਆ ਓਹਨੇ ਸਾਰੀ ਚਿੰਤਾ ਨੂੰ ਦੇਦੇ ਫ਼ਿਕਰ ਹੈ ਮੈਨੂੰ ਸਾਰੀ ਚਿੰਤਾ ਨੂੰ ਦੇਦੇ ਓਹਦੇ ਲਈ ਸਭ ਸੌਖਾ, ਕੋਈ ਕੰਮ ਨਹੀਂ ਔਖਾ ਓਹਦਾ ਨਾਮ ਹੈ ਯਹੋਵਾਹ