All songs

Song 422

ਓਹਨੂੰ ਡੇਗ ਨੀ ਸਕਦੇ ਤੂਫ਼ਾਨ

Chorus ਓਹਨੂੰ ਡੇਗ ਨੀ ਸਕਦੇ ਤੂਫ਼ਾਨ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ ਕਿਵੇਂ ਆਂਧੀਆਂ ਫੇਰ ਓਸਨੂੰ ਹਿਲਾਉਣ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ Verse ਯਿਸੂ ਦੇ ਦੀਵਾਨਿਆਂ ਨੂੰ ਅੱਗ ਨਹੀਂ ਸਾੜਦੀ ਜਿੰਨੀ ਭਾਵੇਂ ਤੇਜ ਹੋਵੇ ਕੁਝ ਨਹੀਂ ਵਿਗਾੜਦੀ ਓਹ ਨਾ ਮੌਤ ਕੋਲੋਂ ਡਰਦਾ ਇਨਸਾਨ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ Verse ਖੂਨ ਯਿਸੂ ਨਾਸਰੀ ਦਾ ਘਰ ਜਿਹੜਾ ਲਾਉਂਦਾ ਹੈ ਮੌਤ ਦਾ ਫ਼ਰਿਸ਼ਤਾ ਨਾ ਫੇਰਾ ਓਥੇ ਪਾਉਂਦਾ ਹੈ ਓਸ ਜੀਵਨ ਤੋਂ ਡਰਦਾ ਸ਼ੈਤਾਨ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ Verse ਯਿਸੂ ਦਿਆਂ ਲੋਕਾਂ ਕੋਲੋਂ ਪਹਾੜ ਹਟ ਜਾਂਦੇ ਨੇ ਯਿਸੂ ਜਦੋਂ ਨਾਲ ਹੋਵੇ ਦਰਿਆ ਫਟ ਜਾਂਦੇ ਨੇ ਓਹਨੂੰ ਛੂਹ ਵੀ ਨਹੀਂ ਸਕਦਾ ਸ਼ੈਤਾਨ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ Verse ਯਿਸੂ ਬਿਨਾ ਲੋਕਾਂ ਦਾ ਤਾਂ ਨਾਸ਼ ਹੋਵੇਗਾ ਘਰ ਭਾਵੇਂ ਪੱਕਾ ਹੋਵੇ ਤਾਂ ਵੀ ਸੜ ਜਾਵੇਗਾ ਪਰ ਉਸਦਾ ਨਾ ਹੋਣਾ ਨੁਕਸਾਨ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ Verse ਸਮੇ ਦਾ ਸੰਦੇਸ਼ ਅੱਜ ਵਾਜਾ ਪਿਆ ਮਾਰਦਾ ਕਿਰਪਾ ਤੇ ਕਿਰਪਾ ਲੈਲੋ ਪਿਆ ਹੈ ਪੁਕਾਰਦਾ ਉਡ ਜਾਵੇਗਾ ਓਹ ਵਿੱਚ ਆਸਮਾਨ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ