All songs

Song 50

ਐ ਖੁਦਾਵੰਦਾ ਮੈਂ ਤੇਰਾ ਬੰਦਾ

ਐ ਖੁਦਾਵੰਦਾ ਮੈਂ ਤੇਰਾ ਬੰਦਾ ਹੱਥ ਵਧਾ ਲੈ ਮੈਨੂੰ ਬਚਾ ਲੈ ਤੂੰ ਬੜਾ ਚੰਗਾ ਦੁਖਾਂ ਨੇ ਘੇਰ ਲਿਆ ਹੈ ਮੈਨੂੰ, ਕਰ ਫ਼ਜ਼ਲ ਮੇਰੇ ਤੇ ਹੋਰ ਨਾ ਕੋਈ ਨਜ਼ਰ ਆਵੇ, ਆਸ ਮੇਰੀ ਤੇਰੇ ਤੇ ਹੈ ਸਮੁੰਦਰ ਬੇੜੀ ਅੰਦਰ, ਦੂਰ ਬਹੁਤ ਕੰਢਾ, ਐ ਖੁਦਾਵੰਦਾ..... ਸੁਣਿਆ ਹੈ ਨਾਮ ਤੇਰਾ ਹੈ ਚੰਗਾ, ਡੁੱਬੇ ਬੇੜੇ ਤਾਰਦਾ ਦੁਖਾਂ ਤੇ ਬੋਝਾਂ ਹੇਠ ਦੱਬਿਆਂ ਨੂੰ, ਵਾਜ਼ਾਂ ਹੈ ਮਾਰਦਾ ਮੈਂ ਮਸਕੀਨ ਹੋਇਆ ਅਧੀਨ, ਦੂਰ ਕਰੀ ਫੰਦਾ, ਐ ਖੁਦਾਵੰਦਾ..... ਕਰੇ ਨਾ ਰੱਦ ਫਰਿਆਦਾਂ ਨੂੰ, ਇਹੋ ਸਿਫ਼ਤ ਤੇਰੀ ਏ ਆ ਦਹਿਲੀਜ਼ ਤੇ ਡਿੱਗਿਆ ਹਾਂ, ਇਹੋ ਅਰਜ਼ ਮੇਰੀ ਹੈ ਮੈਂ ਮਜ਼ਬੂਰ ਕਰੀਂ ਨਾ ਦੂਰ, ਹੋਵਾਂ ਨਾ ਸ਼ਰਮਿੰਦਾ, ਐ ਖੁਦਾਵੰਦਾ.....