All songs

Song 30

ਨਾਮ ਜਪਾਂ ਮੈਂ ਤੇਰਾ

ਨਾਮ ਜਪਾਂ ਮੈਂ ਤੇਰਾ, ਯਿਸ਼ੂ ਤੇਰੀ ਹਮਦ ਸੁਣਾਵਾਂ ਯਿਸ਼ੂ ਮੇਰਾ ਮੁਕਤੀਦਾਤਾ, ਇਹੋ ਕਹਿੰਦਾ ਜਾਵਾਂ। ਰਾਹ ਤੇ ਸੱਚ ਵੀ ਆਪੇ ਯਿਸ਼ੂ, ਜ਼ਿੰਦਗੀ ਵੀ ਉਹ ਆਪੇ, ਕਿਉਂ ਨਾ ਉਹਦੇ ਕੋਲ ਜਾਕੇ ਅਬਦੀ ਜ਼ਿੰਦਗੀ ਪਾਵਾਂ। ਯਿਸ਼ੂ ਹੈ ਉਹ ਕਲਮਾ ਜਿਹੜਾ, ਰੱਬ ਦੇ ਨਾਲ ਸੀ ਅਜਲੋਂ, ਇਹੋ ਕਲਮਾ ਐ ਖੁਦਾ ਮੈਂ ਲੋਕਾਂ ਨੂੰ ਬਤਲਾਵਾਂ. ਮੇਰੀ ਉਹ ਮਜ਼ਬੂਤ ਚੱਟਾਨ ਤੇ ਲੁਕਣ ਦੀ ਥਾਂ ਮੇਰੀ, ਜਦ ਵੀ ਉਹਦਾ ਨਾਂ ਪੁਕਾਰਾਂ, ਹੋਵਣ ਦੂਰ ਬਲਾਵਾਂ। ਤੇਰਾ ਨਾਂ ਸਰਾਹਿਆ ਜਾਵੇ, ਇੱਜ਼ਤ ਹਸ਼ਮਤ ਪਾਵੇ, ਮੇਰੇ ਪਾਕ ਖੁਦਾਵੰਦ ਯਿਸ਼ੂ, ਜਿਧਰ ਜਾਵਾਂ ਆਵਾਂ।