Song 37
ਉਹ ਧੰਨ ਜਿਸਦੇ ਬਖ਼ਸ਼ੇ ਗਏ ਸਭ ਗੁਨਾਹ
ਉਹ ਧੰਨ ਜਿਸਦੇ ਬਖ਼ਸ਼ੇ ਗਏ ਸਭ ਗੁਨਾਹ,
ਤੇ ਢੱਕੇ ਗਏ ਸਾਰੇ ਔਗਣ ਸਦਾ।
ਨਾ ਰੱਬ ਜਿਸਦੇ ਪਾਪਾਂ ਦਾ ਕਰਦਾ ਹਿਸਾਬ,
ਓਹ ਧੰਨ ਹੈ ਤੇ ਦਿਲ ਉਸਦਾ ਚਪੀ ਖ਼ਰਾਬ।
ਮੈਂ ਜਦ ਚੁੱਪ ਰਿਹਾਂ ਤਦ ਮੇਰੀਆਂ ਹੱਡੀਆਂ,
ਕਰਾਂਹਦੇ ਹੋਏ ਸਾਰਾ ਦਿਨ ਗਲ ਗਈਆਂ।
ਦਿਨੇ ਵੀ ਤੇ ਰਾਤੀ ਵੀ ਮੇਰੇ ਖੁਦਾ,
ਤੇਰਾ ਹੱਥ ਮੇਰੇ ਉੱਤੇ ਭਾਰਾ ਰਿਹਾ।
ਤੇ ਚਰਬੀ ਮੇਰੀ ਸਾਰੀ ਪੱਘਰ ਗਈ,
ਤੇ ਗਰਮੀ ਵੀ ਖ਼ੁਸ਼ਕੀ ਨਾਲ ਬਦਲੀ ਗਈ,
ਤੇਰੇ ਕੋਲ ਕੀਤਾ ਗੁਨਾਹ ਦਾ ਕਰਾਰ,
ਹਾਂ ਮੰਨ ਲਿਆ ਮੈਂ ਤੇ ਹਾਂ ਡਾਢਾ ਬਦਕਾਰ।
ਮੈਂ ਕਿਹਾ ਕਿ ਜੋ ਕੁਝ ਹੈ ਮੇਰਾ ਕਸੂਰ,
ਮੈਂ ਮੰਨਾਂਗਾ ਆਪਣੇ ਖੁਦਾ ਦੇ ਹਜ਼ੂਰ।
ਸੋ ਮੇਰੀ ਬਦਜ਼ਾਤੀ ਦਾ ਸਾਰਾ ਗੁਨਾਹ,
ਤੂੰ ਬਖ਼ਸ਼ ਦਿੱਤਾ ਮੈਨੂੰ ਐ ਮੇਰੇ ਖੁਦਾ।
ਏਸ ਵਾਸਤੇ ਯਾ ਰੱਬ ਜੋ ਲੋਕ ਹਨ ਦੀਨਦਾਰ,
ਤੂੰ ਜਦ ਤੀਕਰ ਲੱਭੇਂ ਉਹ ਕਰਨਗੇ ਪੁਕਾਰ।
ਤੇ ਭਾਂਵੇ ਦਰਿਆਵਾਂ ਵਿੱਚ ਉੱਠੇ ਤੂਫ਼ਾਨ,
ਨਾ ਉਹਨਾਂ ਦਾ ਹੋਵੇਗਾ ਕੁਝ ਵੀ ਨਕਸਾਨ।
ਹੈ ਥਾਂ ਮੇਰੇ ਲੁਕਣ ਦਾ ਤੂੰਏ ਖੁਦਾ,
ਬਚਾਂਦਾ ਹੈ ਦੁਖਾਂ ਤੋਂ ਤੂੰਏ ਸਦਾ।
ਖ਼ੁਸ਼ੀ ਬਖ਼ਸ਼ਦਾ ਮੈਨੂੰ ਕਰਦਾ ਨਿਹਾਲ,
ਤੂੰ ਘੇਰਦਾ ਛੁਟਕਾਰੇ ਦੇ ਗੀਤਾਂ ਨਾਲ।