All songs

Song 380

ਆਓ ਸ਼ੁਕਰ ਖੁਦਾ ਦਾ ਕਰੀਏ

ਆਓ ਸ਼ੁਕਰ ਖੁਦਾ ਦਾ ਕਰੀਏ ਇਹੋ ਰੱਬ ਦੀ ਮਰਜ਼ੀ ਏ ਉਹਦੇ ਨਾਂ ਨੂੰ ਉੱਚਾ ਕਰੀਏ ਇਹੋ ਰੱਬ ਦੀ ਮਰਜ਼ੀ ਏ Verse ਦੁਖੀਆਂ ਦੇ ਦੁਖਾਂ ਦਾ ਚਾਰਾ ਕਮਜ਼ੋਰਾਂ ਦਾ ਰਾਖਾ ਏ ਜਿਹੜੀ ਸਾਡੀ ਆਸ ਮਸੀਹਾ ਸਾਰੇ ਜੱਗ ਦਾ ਆਕਾ ਏ ਆਓ ਜ਼ਿਕਰ ਯਿਸੂ ਦਾ ਕਰੀਏ ਇਹੋ ਰੱਬ ਦੀ ਮਰਜ਼ੀ ਏ Verse ਸਾਡਾ ਰੱਬ ਪਤਾਲਾਂ ਵਿੱਚੋਂ ਸਾਨੂੰ ਕੱਢ ਲਿਆਇਆ ਏ ਪਾਪਾਂ ਵਿੱਚੋਂ ਕੱਢ ਕੇ ਸਾਨੂੰ ਆਪਣੇ ਨਾਲ ਬਿਠਾਇਆ ਏ ਉਹਦੇ ਪਿਆਰ ਦੀ ਚਰਚਾ ਕਰੀਏ, ਇਹੋ ਰੱਬ ਦੀ ਮਰਜ਼ੀ ਏ Verse ਉਹਦੇ ਪਾਕ ਹਜ਼ੂਰੋਂ ਸਾਨੂੰ ਸੱਚੀਆਂ ਖ਼ੁਸ਼ੀਆਂ ਲੱਭੀਆਂ ਨੇ ਉਹਦੇ ਪਾਕ ਕਲਾਮ ਨੇ ਸਾਨੂੰ ਗੁੱਝੀਆਂ ਗੱਲਾਂ ਦੱਸੀਆਂ ਨੇ ਉਹਨੂੰ ਹਰ ਦਮ ਸਿਜਦਾ ਕਰੀਏ ਇਹੋ ਰੱਬ ਦੀ ਮਰਜ਼ੀ ਏ