All songs

Song 356

ਆਜਾ ਤੂੰ ਉਕਾਬਾਂ ਵਾਲੀ ਡਾਰ ਨਾਲ ਰਲ ਜਾ

Chorus ਆਜਾ ਤੂੰ ਉਕਾਬਾਂ ਵਾਲੀ ਡਾਰ ਨਾਲ ਰਲ ਜਾ ਤਾਜ਼ਾ ਖਾਣ ਵਾਲੇ ਪਰਿਵਾਰ ਨਾਲ ਰਲ ਜਾ Verse ਸਮਾ ਨਹੀਓ ਹੁਣ ਮਿੱਠੇ ਦੁੱਧ ਵੱਲ ਜਾਣ ਦਾ ਸਮਾ ਹੁਣ ਆ ਗਿਆ ਹੈ ਤਾਜ਼ਾ ਮਾਸ ਖਾਣ ਦਾ ਦੁਲਹੇ ਦੀ ਸੋਚ ਤੇ ਵਿਚਾਰ ਨਾਲ ਰਲ ਜਾ Verse ਜਦੋਂ ਹੱਥ ਪਾਵੇਂਗਾ ਤੂੰ ਨਬੀ ਦੀ ਕਿਤਾਬ ਨੂੰ ਚੰਗੀ ਤਰ੍ਹਾਂ ਜਾਣ ਲਏਂਗਾ ਉੱਡਦੇ ਉਕਾਬ ਨੂੰ ਜਦੋਂ ਹੱਥ ਪਾਵੇਂਗਾ ਤੂੰ ਮੋਹਰਾਂ ਦੀ ਕਿਤਾਬ ਨੂੰ ਚੰਗੀ ਤਰ੍ਹਾਂ ਜਾਣ ਲਏਂਗਾ ਉੱਡਦੇ ਉਕਾਬ ਨੂੰ ਨਬੀ ਦੇ ਸੰਦੇਸ਼ਾਂ ਦੇ ਭੰਡਾਰ ਨਾਲ ਰਲ ਜਾ Verse ਖੁੱਲ੍ਹੇ ਹੋਏ ਭੇਤਾਂ ਬਾਰੇ ਤੂੰ ਵੀ ਜਾਣ ਲਏਂਗਾ ਜਦੋਂ ਕਿਤੇ ਆਣ ਕੇ ਉਕਾਬਾਂ ਵਿੱਚ ਬਹੇਂਗਾ ਪੋਥੀ ਪਰਕਾਸ਼ ਦੀ ਨੂੰ ਤੂੰ ਵੀ ਜਾਣ ਲਏਂਗਾ ਜਦੋਂ ਕਿਤੇ ਆਣ ਕੇ ਉਕਾਬਾਂ ਵਿੱਚ ਬਹੇਂਗਾ ਛੋਟੇ ਜਹੇ ਝੁੰਡ ਦੀ ਕਤਾਰ ਨਾਲ ਰਲ ਜਾ